ਭਾਜਪਾ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ‘ਤੇ ਤੰਜ ਕਸਿਆ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਹਾਲੀ ਨੂੰ ਕੈਂਸਰ ਹਸਪਤਾਲ ਦੇ ਕੇ ਜਾ ਰਹੇ ਹਨ। ਮੈਂ ਸੀਐਮ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ। ਹਸਪਤਾਲ ਇੱਕ ਇਮਾਰਤ ਹੈ ਪਰ ਇਲਾਜ ਡਾਕਟਰਾਂ ਨੇ ਹੀ ਕਰਨਾ ਹੈ। ਜਾਖੜ ਦਾ ਇਹ ਤੰਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੇ ਮਾਮਲੇ ਬਾਰੇ ਸੀ। ਜਿਨ੍ਹਾਂ ਨੇ ਫਟੇ ਅਤੇ ਗੰਦੇ ਗੱਦੇ ‘ਤੇ ਪਾਉਣ ਕਾਰਨ ਅਸਤੀਫਾ ਦੇ ਦਿੱਤਾ ਸੀ।