[gtranslate]

ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਸੁਨੀਲ ਜਾਖੜ BJP ‘ਚ ਹੋਏ ਸ਼ਾਮਿਲ

sunil jakhar join bjp

ਪੰਜਾਬ ‘ਚ ਕਾਂਗਰਸ ਨੂੰ ਹੁਣ ਇੱਕ ਵੱਡਾ ਝਟਕਾ ਲੱਗਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਹਿੰਦੂ ਨੇਤਾ ਸੁਨੀਲ ਜਾਖੜ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਿਵਾਈ ਹੈ। ਜਾਖੜ ਨੇ ਅਨੁਸ਼ਾਸਨਹੀਣਤਾ ਦਾ ਨੋਟਿਸ ਮਿਲਣ ਤੋਂ ਬਾਅਦ ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ। ਇਸ ਤੋਂ ਪਹਿਲਾਂ ਗੁਜਰਾਤ ਤੋਂ ਕਾਂਗਰਸ ਨੇਤਾ ਹਾਰਦਿਕ ਪਟੇਲ ਵੀ ਕਾਂਗਰਸ ਛੱਡ ਚੁੱਕੇ ਹਨ। ਜਾਖੜ ਦਾ ਪਰਿਵਾਰ ਕਰੀਬ 50 ਸਾਲ ਕਾਂਗਰਸ ਵਿੱਚ ਰਿਹਾ। ਇਸ ਸਮੇਂ ਉਨ੍ਹਾਂ ਦਾ ਤੀਜੀ ਪੀੜ੍ਹੀ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਵਿਧਾਇਕ ਬਣ ਚੁੱਕਾ ਹੈ।

ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਜਾਖੜ ਨੇ ਕਿਹਾ ਕਿ 1972 ਤੋਂ 2022 ਤੱਕ ਹਰ ਚੰਗੇ-ਮਾੜੇ ਸਮੇਂ ‘ਚ ਸਾਡਾ ਪਰਿਵਾਰ 50 ਸਾਲ ਕਾਂਗਰਸ ਦੇ ਨਾਲ ਰਿਹਾ। ਜਾਖੜ ਨੇ ਕਿਹਾ, ‘ਮੈਂ ਕਦੇ ਵੀ ਨਿੱਜੀ ਲਾਭ ਲਈ ਰਾਜਨੀਤੀ ਨਹੀਂ ਕੀਤੀ। ਮੈਂ ਕਦੇ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਸੁਨੀਲ ਜਾਖੜ ਨੇ ਇੱਕ ਪਰਿਵਾਰ ਨਾਲੋਂ ਰਿਸ਼ਤਾ ਤੋੜਿਆ ਤਾਂ ਕੁਝ ਬੁਨਿਆਦੀ ਗੱਲਾਂ ਸਨ। ਮੈਂ ਇਹ ਕਦਮ ਪੰਜਾਬ ਦੀ ਰਾਸ਼ਟਰਵਾਦ, ਏਕਤਾ ਅਤੇ ਭਾਈਚਾਰਕ ਸਾਂਝ ਲਈ ਚੁੱਕਿਆ ਹੈ।”

Leave a Reply

Your email address will not be published. Required fields are marked *