ਹੁਣ ਤੱਕ ਬਾਲੀਵੁੱਡ ‘ਚ ਸਾਊਥ ਦੀਆਂ ਫਿਲਮਾਂ ਨੂੰ ਲੈ ਕੇ ਕ੍ਰੇਜ਼ ਸੀ ਪਰ ਸਾਊਥ ਐਕਟਰ ਮਹੇਸ਼ ਬਾਬੂ ਦੇ ਇੱਕ ਬਿਆਨ ਤੋਂ ਬਾਅਦ ਦੋਹਾਂ ਫਿਲਮ ਇੰਡਸਟਰੀਜ਼ ‘ਚ ਬਹਿਸ ਦਾ ਮਾਹੌਲ ਬਣ ਗਿਆ ਹੈ। ਹਾਲ ਹੀ ‘ਚ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮਹੇਸ਼ ਬਾਬੂ ਨੇ ਕਿਹਾ ਕਿ ਬਾਲੀਵੁੱਡ ਉਨ੍ਹਾਂ ਨੂੰ Afford ਨਹੀਂ ਕਰ ਸਕਦਾ। ਇਸ ਨੂੰ ਲੈ ਕੇ ਬਾਲੀਵੁੱਡ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੇ ਇਸ ਬਿਆਨ ‘ਤੇ ਸੁਨੀਲ ਸ਼ੈੱਟੀ ਨੇ ਪਲਟਵਾਰ ਕੀਤਾ ਹੈ।
ਜੀ ਹਾਂ, ਸੁਨੀਲ ਸ਼ੈੱਟੀ ਨੇ ਇੱਕ ਇੰਟਰਵਿਊ ਦੌਰਾਨ ਸਾਊਥ ਬਨਾਮ ਬਾਲੀਵੁੱਡ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਹਾਂ ਅਤੇ ਜੇਕਰ ਫਿਲਮਾਂ ਨੂੰ ਓਟੀਟੀ ਪਲੇਟਫਾਰਮ ‘ਤੇ ਦੇਖਿਆ ਜਾਵੇ ਤਾਂ ਭਾਸ਼ਾ ਵਿਚਕਾਰ ਨਹੀਂ ਆਉਂਦੀ। ਉੱਥੇ Content ਜ਼ਰੂਰੀ ਹੈ। ਮੈਂ ਵੀ ਸਾਊਥ ਦਾ ਰਹਿਣ ਵਾਲਾ ਹਾਂ ਪਰ ਮੇਰੀ ਕਰਮਭੂਮੀ ਮੁੰਬਈ ਹੈ, ਇਸ ਲਈ ਮੈਨੂੰ ਮੁੰਬਈਕਰ ਕਿਹਾ ਜਾਂਦਾ ਹੈ। ਆਪਣੀ ਗੱਲ ਰੱਖਦੇ ਹੋਏ ਸੁਨੀਲ ਸ਼ੈੱਟੀ ਨੇ ਅੱਗੇ ਕਿਹਾ, ‘ਦਰਸ਼ਕ ਇਹ ਫੈਸਲਾ ਲੈ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੀ ਫਿਲਮ ਦੇਖਣੀ ਚਾਹੀਦੀ ਹੈ ਅਤੇ ਕਿਹੜੀ ਨਹੀਂ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਸਰੋਤਿਆਂ ਨੂੰ ਭੁੱਲ ਗਏ ਹਾਂ। ਸਿਨੇਮਾ ਹੋਵੇ ਜਾਂ ਓ.ਟੀ.ਟੀ., ਬਾਪ ਬਾਪ ਹੀ ਰਹੇਗਾ, ਪਰਿਵਾਰ ਦੇ ਬਾਕੀ ਮੈਂਬਰ ਪਰਿਵਾਰ ਦੇ ਮੈਂਬਰ ਹੀ ਰਹਿਣਗੇ। ਬਾਲੀਵੁੱਡ ਹਮੇਸ਼ਾ ਬਾਲੀਵੁੱਡ ਹੀ ਰਹੇਗਾ। ਸਾਨੂੰ ਸੋਚਣਾ ਚਾਹੀਦਾ ਹੈ, ਕਿਉਂਕਿ ਇਹ ਸੱਚ ਹੈ ਕਿ ਅੱਜ ਦੇ ਸਮੇਂ ਵਿੱਚ Content ਬਾਦਸ਼ਾਹ ਹੈ।
ਦੱਸ ਦੇਈਏ ਕਿ ਆਪਣੇ ਬਿਆਨ ‘ਤੇ ਸ਼ੁਰੂ ਹੋਏ ਵਿਵਾਦ ਨੂੰ ਦੇਖਦੇ ਹੋਏ ਮਹੇਸ਼ ਬਾਬੂ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੂੰ ਹਿੰਦੀ ਫਿਲਮਾਂ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਉਹ ਸਿਰਫ ਤੇਲਗੂ ਫਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਸਾਊਥ ਦੇ ਅਦਾਕਾਰ ਕਿਚਾ ਸੁਦੀਪ ਅਤੇ ਅਜੇ ਦੇਵਗਨ ਵਿਚਾਲੇ ਸੋਸ਼ਲ ਮੀਡੀਆ ਰਾਹੀਂ ਬਿਆਨਬਾਜ਼ੀ ਹੋ ਚੁੱਕੀ ਹੈ। ਇੰਨਾ ਹੀ ਨਹੀਂ ਇਸ ਵਿਵਾਦ ‘ਚ ਰਾਮ ਗੋਪਾਲ ਵਰਮਾ, ਸੋਨੂੰ ਸੂਦ ਅਤੇ ਸੋਨੂੰ ਨਿਗਮ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਪਣੀ ਰਾਏ ਦਿੱਤੀ ਹੈ।