ਬਾਲੀਵੁੱਡ ਇੰਡਸਟਰੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰ ਦੂਜੇ ਦਿਨ ਕਿਸੇ ਨਾ ਕਿਸੇ ਮਸ਼ਹੂਰ ਵਿਅਕਤੀ ਦੇ ਕੋਵਿਡ-19 ਪੌਜੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਸੂਚੀ ‘ਚ ਨਿਰਦੇਸ਼ਕ-ਨਿਰਮਾਤਾ ਏਕਤਾ ਕਪੂਰ ਦਾ ਨਾਂ ਵੀ ਜੁੜ ਗਿਆ ਹੈ। ਟੀਵੀ ਦੇ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਸੁਮੋਨਾ ਚੱਕਰਵਰਤੀ ਕੋਰੋਨਾ ਪੌਜੇਟਿਵ ਪਾਈ ਗਈ ਹੈ। ਕਾਮੇਡੀਅਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਆਪਣੀ ਹੈਲਥ ਅਪਡੇਟ ਵੀ ਸ਼ੇਅਰ ਕੀਤੀ ਹੈ।
ਸੁਮੋਨਾ ਨੇ ਦੱਸਿਆ ਕਿ ਭਾਵੇਂ ਉਸ ਵਿੱਚ ਹਲਕੇ ਲੱਛਣ ਪਾਏ ਗਏ ਹਨ ਪਰ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਸੁਮੋਨਾ ਨੇ ਲਿਖਿਆ, “ਮੈਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ ਅਤੇ ਮੇਰੇ ‘ਚ ਹਲਕੇ ਲੱਛਣ ਹਨ। ਮੈਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਜੋ ਪਿਛਲੇ ਹਫ਼ਤੇ ਮੇਰੇ ਸੰਪਰਕ ਵਿੱਚ ਆਏ ਹਨ, ਉਹ ਸਾਰੇ ਆਪਣਾ ਟੈਸਟ ਜ਼ਰੂਰ ਕਰਵਾਉਣ। ਤੁਹਾਡਾ ਧੰਨਵਾਦ।”