ਕ੍ਰਿਕੇਟ ਦੇ ਵਰਲਡ ਕੱਪ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕਬੱਡੀ ਦਾ ਵਰਲਡ ਕੱਪ ਹੋਣ ਜਾ ਰਿਹਾ ਹੈ। ਵਰਲਡ ਕੱਪ’ ਮੈਚਾਂ ਦੇ ਮੁਕਾਬਲੇ 26 ਨਵੰਬਰ ਦਿਨ ਐਤਵਾਰ ਨੂੰ ਐਨਜ਼ੈੱਡ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾਣਗੇ। ਇਸ ਦੌਰਾਨ ਜਿੱਥੇ ਕਬੱਡੀ ਦੇ ਵੱਡੇ ਮੱਲ੍ਹ ਆਪਣੇ ਜੌਹਰ ਦਿਖਾਉਣਗੇ ਉੱਥੇ ਹੀ ਸੁਪਰੀਮ ਸਿੱਖ ਸੁਸਾਇਟੀ ਦੇ ਵੱਲੋਂ ਇੱਕ ਵੱਡਾ ਸਨਮਾਨ ਵੀ ਕੀਤਾ ਜਾਵੇਗਾ।
ਦਰਅਸਲ 2005 ਤੋ ਟਾਕਾਨਿਨੀ ਗੁਰੂ ਘਰ ਦੇ ਸਥਾਪਨਾ ਸਮੇਂ ਤੋ ਹੁਣ ਤੱਕ ਯਾਨੀ ਕਿ 2023 ਤੱਕ ਲਗਤਾਰ 24 ਸਾਲ ਤੋਂ ਹਰ ਵਰੇ ਲੰਗਰ ਦੀ ਸੇਵਾ ਲੈਣ ਵਾਲੇ ਗੁਰੂ ਘਰ ਦੇ ਸ਼ਰਧਾਲੂ ਸੁਖਦੇਵ ਸਿੰਘ ਮਾਨ ਦਾ ਸੰਗਤ ਵੱਲੋਂ ਸੋਨੇ ਦੇ ਖੰਡੇ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਸੁਖਦੇਵ ਸਿੰਘ ਮਾਨ ਅਤੇ ਉਹਨਾਂ ਦੇ ਭਰਾ ਬਲਦੇਵ ਸਿੰਘ ਮਾਨ ਇਹ ਸੇਵਾ ਬਿਨਾ ਕਿਸੇ ਨਾਗੇ ਦੇ ਨਿਭਾਉਦੇ ਰਹੇ ਹਨ। ਇਸ ਪਰਿਵਾਰ ਨੇ ਗੁਰੂ ਘਰ ਨੂੰ ਸਕੂਲ ਲਈ ਜਗਾਹ ਵੇਚਣ ਸਮੇਂ ਵੀ 1 ਲੱਖ ਡਾਲਰ ਦੀ ਸੇਵਾ ਕੀਤੀ ਸੀ।
ਸੁਖਦੇਵ ਸਿੰਘ ਨੇ ਸਪੋਰਟਸ ਵਿੱਚ ਦੋਆਬਾ ਸਪੋਰਟਸ ਕਲੱਬ ਅਤੇ ਪੰਜਾਬ ਕੇਸਰੀ ਕਲੱਬ ਵਿੱਚ ਲੰਬੀ ਦੇਰ ਕਬੱਡੀ ਖੇਡੀ ਹੈ ਅਤੇ ਅੱਜਕੱਲ ਬੱਚਿਆਂ ਨੂੰ ਵੀ ਸੌਕਰ ਲਈ ਮਿਹਨਤ ਕਰਵਾ ਰਹੇ ਹਨ। ਮਾਤਾ ਮਹਿੰਦਰ ਕੌਰ ਦੇ ਸਪੁੱਤਰ ਸੁਖਦੇਵ ਸਿੰਘ ਮਾਨ ਨੂੰ ਸੁਪਰੀਮ ਸਿੱਖ ਸੁਸਾਇਟੀ ਦੀ ਸਮੁੱਚੀ ਟੀਮ ਅਤੇ ਟਰੱਸਟੀਆਂ ਵੱਲੋਂ ਇਸ ਸਨਮਾਨ ਲਈ ਵਧਾਈਆਂ ਦਿੱਤੀਆਂ ਗਈਆਂ ਹਨ। ਉਹਨਾਂ ਨੂੰ ਇਹ ਸਨਮਾਨ ਐਤਵਾਰ 26 ਨਵੰਬਰ 2023 ਨੂੰ ਟਾਕਾਨਿਨੀ ਗੁਰੂ ਘਰ ਦੀ ਗਰਾਊਡ ਵਿੱਚ ਕਬੱਡੀ ਦੇ ਵਰਲਡ ਕੱਪ ਦੌਰਾਨ ਦਿੱਤਾ ਜਾਵੇਗਾ, ਜਿਸ ਵਿੱਚ ਉਹਨਾਂ ਦਾ ਪਰਿਵਾਰ ਅਤੇ ਦੋਸਤ ਮਿੱਤਰ ਸਾਰੇ ਸ਼ਾਮਿਲ ਹੋਣਗੇ । ਉੱਥੇ ਹੀ ਇਸ ਸਨਮਾਨ ਲਈ ਉਹਨਾਂ ਨੇ ਵੀ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਹੈ ।