ਪੰਜਾਬ ਦੀ ਸਿਆਸਤ ਇੰਨੀ ਦਿਨੀ ਕਾਫੀ ਜਿਆਦਾ ਭਖੀ ਹੋਈ ਹੈ। ਜਿੱਥੇ ਕੁੱਝ ਦਿਨ ਪਹਿਲਾ CM ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ 1 ਨਵੰਬਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਸੀ ਉੱਥੇ ਹੀ ਸੁਖਬੀਰ ਬਾਦਲ ਨੇ 10 ਅਕਤੂਬਰ ਨੂੰ ਹੀ ਬਹਿਸ ਦੀ ਚਣੌਤੀ ਦਿੱਤੀ ਸੀ। ਇਸੇ ਤਹਿਤ ਅੱਜ ਸੁਖਬੀਰ ਬਾਦਲ CM ਮਾਨ ਦੀ ਰਿਹਾਇਸ਼ ਬਾਹਰ ਪਹੁੰਚਣਾ ਸੀ ਪਰ ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਅਕਾਲੀ ਦਲ ਦੇ ਦਫਤਰ ਤੋਂ ਕੁੱਝ ਦੂਰੀ ‘ਤੇ ਹੀ ਬੈਰੀਕੇਡ ਲਗਾ ਕੇ ਰੋਕ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ‘ਚ ਅਕਾਲੀ ਵਰਕਰ ਵੀ ਮੌਜੂਦ ਹਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੈ ਇੱਥੇ ਬੈਠਾ ਹਾਂ ਅਤੇ ਮੁੱਖ ਮੰਤਰੀ ਆਕੇ ਬਹਿਸ ਕਰਨ ਇਸ ਦੌਰਾਨ ਉਨ੍ਹਾਂ ਆਪਣੇ ਕੋਲ ਇੱਕ ਖਾਲੀ ਕੁਰਸੀ ਵੀ ਰੱਖੀ ਹੋਈ ਹੈ ਜਿਸ ਤੇ ਮੁੱਖ ਮੰਤਰੀ ਪੰਜਾਬ ਲਿਖਿਆ ਹੋਇਆ ਹੈ।