ਆਸਟ੍ਰੇਲੀਆ ਦੇ ਮੈਲਬਰੋਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਟਰੁਗਨੀਨਾ ਰਹਿੰਦੇ ਪ੍ਰਭਜੋਤ ਸਿੰਘ ਦੇ ਚਾਚੀ ਜੀ ਰਾਜਵੰਤ ਕੌਰ ਪੰਜਾਬ ਤੋਂ ਪਰਿਵਾਰ ਨੂੰ ਮਿਲਣ ਮੈਲਬਰੋਨ ਆਏ ਸਨ ਪਰ ਇੱਥੇ ਤੱਕ ਆਉਣਾ ਉਨ੍ਹਾਂ ਦਾ ਆਖਰੀ ਸਫ਼ਰ ਸਾਬਿਤ ਹੋਇਆ ਹੈ। ਇੱਥੇ ਪਹੁੰਚਣ ਮਗਰੋਂ ਇਕ ਦਿਨ ਉਨ੍ਹਾਂ ਨੂੰ ਸੀਨੇ ਵਿੱਚ ਬਹੁਤ ਤੇਜ਼ ਦਰਦ ਮਹਿਸੂਸ ਹੋਇਆ ਸੀ ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਦੀ ਲੋੜ ਪੈ ਗਈ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਮਾਤਾ ਰਾਜਵੰਤ ਕੌਰ ਦੇ ਬੱਚਿਆਂ ਨੇ ਆਸਟ੍ਰੇਲੀਆ ‘ਚ ਨਵਾਂ ਘਰ ਲਿਆ ਸੀ ਪਰ ਇੰਨਾਂ ਖੁਸ਼ੀਆਂ ‘ਚ ਸ਼ਾਮਿਲ ਹੋਣ ਪਹੁੰਚੇ ਮਾਤਾ ਜੀ ਦੀ ਇੱਥੇ ਪਹੁੰਚਣ ਮਗਰੋਂ ਅਚਾਨਕ ਹੋਈ ਮੌਤ ਨੇ ਖੁਸ਼ੀਆਂ ਮਾਤਮ ‘ਚ ਬਦਲ ਦਿੱਤੀਆਂ। ਮਾਤਾ ਜੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਸਨ। ਹੁਣ ਪਰਿਵਾਰ ਨੇ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਕਿ ਮਾਤਾ ਜੀ ਦੀ ਮ੍ਰਤਿਕ ਦੇਹ ਨੂੰ ਭਾਰਤ ਭੇਜਿਆ ਜਾ ਸਕੇ। ਸਹਾਇਤਾ ਲਈ ਤੁਸੀਂ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹੋ।
https://www.gofundme.com/f/urgent-repatriation-fund-raising