ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਬਹੁਤ ਮੰਦਭਾਗੀ ਖਬਰ ਆਈ ਹੈ, ਦਰਅਸਲ ਆਕਲੈਂਡ ‘ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਇੱਕ ਰਿਪੋਰਟ ਗੁਰਸਿੱਖ ਨੌਜਵਾਨ ਗੁਰਲਾਲ ਸਿੰਘ ਸੇਖੋਂ ਨੂੰ ਕਈ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਆਕਲੈਂਡ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ। ਰਿਪੋਰਟ ਮੁਤਾਬਿਕ ਨੌਜਵਾਨ 2 ਭੈਣਾ ਦਾ ਇੱਕਲੌਤਾ ਭਰਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੇ ਛੋਟੇ ਭਰਾ ਤੇ ਮਾਤਾ ਜੀ ਦੀ ਵੀ ਮੌਤ ਹੋਈ ਸੀ। ਉੱਥੇ ਹੀ ਹੁਣ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਭਾਈਚਾਰੇ ਨੂੰ ਮਦਦ ਦੀ ਅਪੀਲ ਵੀ ਕੀਤੀ ਗਈ ਹੈ। ਦੱਸ ਦੇਈਏ ਇਹ ਨੌਜਵਾਨ 2015 ਵਿੱਚ ਨਿਊਜ਼ੀਲੈਂਡ ਆਇਆ ਸੀ। ਜੇ ਤੁਸੀਂ ਵੀ ਮਦਦ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੇ ਅਕਾਊਂਟ ‘ਤੇ ਪੈਸੇ ਭੇਜ ਸਕਦੇ ਹੋ। Account number- 01-0787-0040750-00 Account name- North shore Sikh society Reference-Gurlal Singh
