ਮੈਲਬੋਰਨ ਦੇ ਇਪਿੰਗ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਪੰਜਾਬ ਤੋਂ ਆਪਣੀ ਧੀ ਨੂੰ ਮਿਲਣ ਆਏ ਪਿਓ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਬੀਤੇ 7 ਸਾਲ ਤੋਂ ਆਸਟ੍ਰੇਲੀਆ ‘ਚ ਰਹਿ ਰਹੀ ਨਵਜੋਤ ਕੌਰ ਸੇਖੋਂ ਦੇ ਪਿਤਾ ਜੀ ਕੁਝ ਸਮਾਂ ਪਹਿਲਾਂ ਉਸਨੂੰ ਇੰਡੀਆ ਤੋਂ ਮਿਲਣ ਇੱਥੇ ਆਏ ਸਨ। ਇੱਥੇ ਆਉਣ ਮਗਰੋਂ 60 ਸਾਲ ਦੇ ਸੁਖਦਰਸ਼ਨ ਸਿੰਘ ਦਾ 8 ਅਗਸਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਸੁਖਦਰਸ਼ਨ ਸਿੰਘ ਪਿੰਡ ਬਹਿਬਲ ਕਲਾਂ, ਜ਼ਿਲ੍ਹਾ ਫਰੀਦਕੋਟ, ਪੰਜਾਬ ਦੇ ਰਹਿਣ ਵਾਲੇ ਸਨ। ਹੁਣ ਸੁਖਦਰਸ਼ਨ ਸਿੰਘ ਦੀ ਧੀ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਇੰਡੀਆ ਹਨ, ਇਸੇ ਲਈ ਸੁਖਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜੇ ਜਾਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਏ। ਇਸ ਲਈ ਗੋਫੰਡ ਮੀ ‘ਤੇ ਇੱਕ ਪੇਜ ਬਣਾਇਆ ਗਿਆ ਹੈ। ਤੁਸੀਂ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਇਸ ਧੀ ਦੀ ਮਦਦ ਕਰ ਸਕਦੇ ਹੋ।
