ਨਿਊਜ਼ੀਲੈਂਡ ਦੇ ਬਿਲੀਅਨੇਅਰ ਰਿਚਰਡ ਚੈਂਡਲਰ ਦੀ ਕੰਪਨੀ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਦਰਅਸਲ ਇਸ ਤਕਨੀਕੀ ਯੁੱਗ ‘ਚ ਚੈਂਡਲਰ ਦੀ ਏਵੀਐਸ਼ਨ ਕੰਪਨੀ ਨੇ ਅਮਰੀਕਾ ਵਿੱਚ ਐਲੀਸ ਨਾਮ ਦੇ ਇਲੈਕਟ੍ਰਿਕ ਯਾਤਰੀ ਜਹਾਜ਼ ਦਾ ਸਫਲ ਪ੍ਰੀਖਣ ਕੀਤਾ ਹੈ। ਰਿਪੋਰਟਾਂ ਅਨੁਸਾਰ ਏਵੀਐਸ਼ਨ ਕੰਪਨੀ ਦੇ ਵੱਲੋਂ ਨਿਵੇਕਲਾ ਇਲੈਕਟ੍ਰਿਕ ਇੰਜਣ ਤਿਆਰ ਕੀਤਾ ਗਿਆ ਹੈ ਇਸ ਦੀ ਸਫਲਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਕੰਪਨੀ ਨੂੰ ਹੁਣ ਤੱਕ 125 ਜਹਾਜ਼ ਬਣਾਉਣ ਦਾ ਆਰਡਰ ਵੀ ਮਿਲ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ 2027 ਤੱਕ ਇਸ ਜਹਾਜ਼ ਦੀ ਪ੍ਰੋਡਕਸ਼ਨ ਵੀ ਸ਼ੁਰੂ ਹੋ ਜਾਵੇਗੀ। ਉੱਥੇ ਹੀ ਚੈਂਡਲਰ ਨੇ ਕਿਹਾ ਕਿ ਇਹ ਜਹਾਜ਼ ਰੀਜਨਲ ਇਲਾਕਿਆਂ ਨੂੰ ਆਪਸ ਵਿੱਚ ਜੋੜਣ ਕਾਰਗਰ ਸਾਬਿਤ ਹੋਵੇਗਾ। ਇੰਨ੍ਹਾਂ ਹੀ ਨਹੀਂ ਪੁਰਾਣੇ ਜਹਾਜ਼ਾਂ ਦੇ ਮੁਕਾਬਲੇ ਇਸ ਦਾ ਖਰਚਾ ਵੀ ਅੱਧਾ ਹੋਵੇਗਾ।
