ਆਸਟ੍ਰੇਲੀਆ ‘ਚ ਇੱਕ ਹਮਲੇ ਕਾਰਨ ਅਧਰੰਗ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਵਿਦਆਰਥੀ ਲਈ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਜ਼ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਨੇ ਨੌਜਵਾਨ ਦਾ ਵਿਦਆਰਥੀ ਵੀਜ਼ਾ ਖ਼ਤਮ ਹੋਣ ਦੇ ਇੱਕ ਘੰਟੇ ਬਾਅਦ ਹੀ ਪਰਮਾਨੈਂਟ ਰੈਜੀਡੈਂਸੀ ਦੇਣ ਦਾ ਐਲਾਨ ਕਰ ਦਿੱਤਾ ਹੈ। ਦੇਵਰਿਸ਼ੀ ਦੇਕਾ ਨਾਮ ਦਾ ਇਹ ਵਿਦਿਆਰਥੀ ਆਸਟ੍ਰੇਲੀਆ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨ ਆਇਆ ਸੀ ਪਰ ਇੱਥੇ ਉਹ ਇੱਕ ਹਮਲੇ ਕਾਰਨ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ। ਪਰ ਅਖੀਰ ਹੁਣ ਉਸਨੂੰ ਇਮੀਗ੍ਰੇਸ਼ਨ ਨੇ ਵੱਡੀ ਰਾਹਤ ਦੇ ਦਿੱਤੀ ਹੈ।