ਲੁਧਿਆਣਾ ਦੇ ਪੁਰਾਣੀ ਮਾਧੋਪੁਰੀ ਇਲਾਕੇ ‘ਚ ਰਹਿਣ ਵਾਲੀ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਨੇ ਪੇਪਰ ਚੰਗਾ ਨਾ ਹੋਣ ਕਾਰਨ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਦੀ ਉਮਰ 18 ਸਾਲ ਸੀ। ਵਿਦਿਆਰਥਣ ਪੇਪਰ ਦੇਣ ਤੋਂ ਬਾਅਦ ਸਕੂਲ ਤੋਂ ਵਾਪਸ ਪਰਤ ਕੇ ਆਪਣੀ ਮਾਂ ਨੂੰ ਮਿਲੀ ਸੀ। ਉਸ ਨੇ ਆਪਣੀ ਮਾਂ ਨੂੰ ਇਹ ਵੀ ਦੱਸਿਆ ਸੀ ਕਿ ਉਸ ਦਾ ਪੇਪਰ ਚੰਗਾ ਨਹੀਂ ਹੋਇਆ। ਇਸ ਤੋਂ ਬਾਅਦ ਉਹ ਕਮਰੇ ‘ਚ ਚਲੀ ਗਈ ਅਤੇ ਕਾਫੀ ਦੇਰ ਤੱਕ ਬਾਹਰ ਨਹੀਂ ਆਈ। ਜਦੋਂ ਉਸ ਦੀ ਮਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਅੰਦਰ ਲਾਸ਼ ਲਟਕ ਰਹੀ ਸੀ। ਥਾਣਾ ਡਿਵੀਜ਼ਨ-3 ਦੀ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਵਿਦਿਆਰਥਣ ਦੇ ਪਿਤਾ ਇੱਕ ਵਪਾਰੀ ਹਨ ਅਤੇ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਕਾਮਰਸ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਅਰਥ ਸ਼ਾਸਤਰ ਦਾ ਪੇਪਰ ਸੀ। ਪੇਪਰ ਦੇਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਮਿਲੀ ਅਤੇ ਉਸ ਨੇ ਦੱਸਿਆ ਕਿ ਅੱਜ ਉਸ ਦਾ ਪੇਪਰ ਚੰਗਾ ਨਹੀਂ ਹੋਇਆ। ਉਸਦੀ ਮਾਂ ਨੇ ਉਸਨੂੰ ਸਮਝਾ ਕੇ ਅੰਦਰ ਭੇਜ ਦਿੱਤਾ। ਪੇਪਰ ਠੀਕ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਕੇ ਵਿਦਿਆਰਥਣ ਨੇ ਆਪਣੇ ਕਮਰੇ ‘ਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।