MetService ਵੱਲੋਂ ਹਫਤੇ ਦੇ ਅੰਤ ਵਿੱਚ ਜ਼ਿਆਦਾਤਰ ਦੱਖਣੀ ਟਾਪੂ ਅਤੇ ਉੱਤਰੀ ਟਾਪੂ ਦੇ ਹੇਠਲੇ ਅੱਧ ਵਿੱਚ ਬਹੁਤ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। MetService ਨੇ ਕਿਹਾ ਕਿ ਵੈਲਿੰਗਟਨ, ਵਾਇਰਾਰਾਪਾ, ਕੈਂਟਰਬਰੀ ਹਾਈ ਕੰਟਰੀ ਅਤੇ ਮਾਰਲਬਰੋ ਖੇਤਰ ਲਈ ਸ਼ਨੀਵਾਰ ਦੁਪਹਿਰ ਤੋਂ ਸੋਮਵਾਰ ਤੱਕ ਤੇਜ਼ ਹਵਾਵਾਂ ਲਈ ਓਰੇਂਜ ਅਲਰਟ ਜਾਰੀ ਹੈ। ਐਤਵਾਰ ਨੂੰ ਸਭ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। MetService ਨੇ ਚਿਤਾਵਨੀ ‘ਚ ਕਿਹਾ ਹੈ ਕਿ ਤੇਜ਼ ਹਵਾਵਾਂ ਦਰਖਤਾਂ, ਪਾਵਰ ਲਾਈਨਾਂ ਅਤੇ ਅਸੁਰੱਖਿਅਤ ਢਾਂਚੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਡ੍ਰਾਈਵਿੰਗ ਕਰਨਾ ਵੀ ਖ਼ਤਰਨਾਕ ਹੋ ਸਕਦਾ ਹੈ, ਖਾਸ ਤੌਰ ‘ਤੇ ਉੱਚੇ ਪਾਸੇ ਵਾਲੇ ਵਾਹਨਾਂ ਅਤੇ ਮੋਟਰਸਾਈਕਲਾਂ ਲਈ। ਪੱਛਮੀ ਤੱਟ ਦੇ ਜ਼ਿਆਦਾਤਰ ਖੇਤਰਾਂ ਲਈ ਭਾਰੀ ਮੀਂਹ ਦੀਆਂ ਚਿਤਾਵਨੀਆਂ ਵੀ ਹਨ, ਇਹ ਵੀ ਕਿਹਾ ਗਿਆ ਹੈ ਕਿ ਮੀਂਹ ਕਾਰਨ ਕੁਝ streams ਅਤੇ ਨਦੀਆਂ ਤੇਜ਼ੀ ਨਾਲ ਵੱਧ ਸਕਦੀਆਂ ਹਨ। ਕਪਿਤੀ ਤੱਟ ਲਈ ਵੀ ਭਾਰੀ ਤੂਫ਼ਾਨ ਦੀ ਚਿਤਾਵਨੀ ਹੈ। ਬਾਕੀ ਅਪਡੇਟਸ ਲਈ ਤੁਸੀ ਅੱਗੇ ਲਿਖੇ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। https://www.metservice.com/warnings/home
https://www.metservice.com/warnings/home