ਪੋਰਾਂਗਹਾਉ ਤੋਂ ਲਗਭਗ 5 ਕਿਲੋਮੀਟਰ ਦੂਰ ਦੱਖਣ-ਪੂਰਬੀ ਹਾਕਸ ਬੇਅ ‘ਚ ਐਤਵਾਰ ਦੇਰ ਰਾਤ 4.8 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਦੀ ਰਿਪੋਰਟ 16 ਕਿਲੋਮੀਟਰ ਦੀ ਡੂੰਘਾਈ ਸਬੰਧੀ ਹੈ ਅਤੇ ਜੀਓਨੈੱਟ ਦੁਆਰਾ ਇਸਨੂੰ “ਜ਼ਬਰਦਸਤ ਭੂਚਾਲ” ਮੰਨਿਆ ਗਿਆ ਹੈ। ਕਰੀਬ 11.20 ਵਜੇ 2000 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਸਨ। ਅਜੇ ਇੱਕ ਦਿਨ ਪਹਿਲਾਂ ਹੀ 37,000 ਤੋਂ ਵੱਧ ਲੋਕਾਂ ਨੇ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਵੈਲਿੰਗਟਨ ਨੂੰ ਹਿਲਾ ਦੇਣ ਵਾਲੇ 5.7 ਤੀਬਰਤਾ ਵਾਲੇ ਭੂਚਾਲ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਸੀ।
