ਦੱਖਣੀ ਟਾਪੂ ਦੇ ਕਲਵਰਡਨ ਨੇੜੇ ਸ਼ਨੀਵਾਰ ਸਵੇਰੇ 4.4 ਤੀਬਰਤਾ ਦਾ ਭੂਚਾਲ ਆਇਆ ਹੈ। ਜੀਓਨੈੱਟ ਨੇ ਕਿਹਾ ਕਿ ਭੂਚਾਲ ਸਵੇਰੇ 9.30 ਵਜੇ 12 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਅਤੇ ਇਸ ਨੂੰ ‘ਜ਼ੋਰਦਾਰ’ ਝਟਕੇ ਵਜੋਂ ਦੱਸਿਆ ਗਿਆ ਹੈ। ਆਨ ਐਕਸ ਨੇ ਕਿਹਾ ਕਿ ਭੂਚਾਲ ਦੱਖਣੀ ਟਾਪੂ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤਾ ਗਿਆ ਹੋ ਸਕਦਾ ਹੈ: ਕ੍ਰਾਈਸਟਚਰਚ, ਅਕਾਰੋਆ, ਗ੍ਰੇਮਾਊਥ ਅਤੇ ਆਰਥਰਜ਼ ਪਾਸ। ਅੱਜ ਸਵੇਰੇ ਪਹਿਲਾ 8.30 ਵਜੇ ਤੋਂ ਠੀਕ ਬਾਅਦ ਵੈਲਿੰਗਟਨ ਨੇੜੇ 3.5 ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ਕਾਰਨ ਹਲਕੇ ਝਟਕੇ ਲੱਗੇ ਸੀ। ਇਹ ਲੋਅਰ ਹੱਟ ਦੇ 10 ਕਿਲੋਮੀਟਰ ਦੱਖਣ-ਪੂਰਬ ਵਿੱਚ 20 ਕਿਲੋਮੀਟਰ ਦੀ ਡੂੰਘਾਈ ਵਿੱਚ ਕੇਂਦਰਿਤ ਸੀ। ਜੇਕਰ ਤੁਸੀ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਨੇ ਤਾਂ ਕੋਮੈਂਟ ਕਰ ਦੱਸੋ ਅਤੇ ਆਪਣੇ ਇਲਾਕੇ ਦਾ ਵੀ ਨਾਮ ਲਿਖੋ।