ਕੀ ਤੁਹਾਨੂੰ ਵੀ ਮਹਿਸੂਸ ਹੋਏ ਨੇ ਭੂਚਾਲ ਦੇ ਝਟਕੇ ? ਬੀਤੀ ਰਾਤ ਦੇਸ਼ ਭਰ ‘ਚ ਹਜ਼ਾਰਾਂ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਵੈਲਿੰਗਟਨ ਨੇੜੇ ਆਏ ਭੂਚਾਲ ਦੀ ਤੀਬਰਤਾ 5.8 ਦੱਸੀ ਜਾ ਰਹੀ ਹੈ। ਜੀਓਨੈੱਟ ਦੇ ਅਨੁਸਾਰ, ਵੀਰਵਾਰ ਨੂੰ ਰਾਤ 9.07 ਵਜੇ ਆਇਆ ਭੂਚਾਲ, ਮਾਰਲਬਰੋ ਦੇ ਤੱਟ ਤੋਂ ਦੂਰ, ਫ੍ਰੈਂਚ ਪਾਸ ਤੋਂ 30 ਕਿਲੋਮੀਟਰ ਉੱਤਰ-ਪੂਰਬ ਵਿੱਚ 51 ਕਿਲੋਮੀਟਰ ਦੀ ਡੂੰਘਾਈ ਵਿੱਚ ਦਰਜ ਕੀਤਾ ਗਿਆ ਸੀ। ਭੂਚਾਲ ਦੇ ਕੇਂਦਰ ਤੋਂ ਵੈਲਿੰਗਟਨ ਤੱਕ ਦੀ ਦੂਰੀ ਲਗਭਗ 70 ਕਿਲੋਮੀਟਰ ਸੀ। 44,500 ਤੋਂ ਵੱਧ ਲੋਕਾਂ ਨੇ ਭੂਚਾਲ ਮਹਿਸੂਸ ਕਰਨ ਦੀ ਸੂਚਨਾ ਸਾਂਝੀ ਕੀਤੀ ਹੈ, ਝਟਕੇ Invercargill ਤੱਕ ਦੱਖਣ ਤੱਕ ਅਤੇ ਉੱਤਰ ਵਿੱਚ ਕੈਟੀਆ ਤੱਕ ਮਹਿਸੂਸ ਕੀਤੇ ਗਏ ਹਨ।
