ਨਿਊਜ਼ੀਲੈਂਡ ‘ਚ ਇੱਕ ਵਾਰ ਫਿਰ ਭੂਚਾਲ ਕਾਰਨ ਧਰਤੀ ਕੰਬੀ ਹੈ। ਹਜ਼ਾਰਾਂ ਲੋਕਾਂ ਨੇ “ਜ਼ਬਰਦਸਤ” ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਹੈ। ਦੱਸ ਦੇਈਏ ਵੈਲਿੰਗਟਨ ਦੇ ਹੇਠਲੇ ਉੱਤਰੀ ਟਾਪੂ ਅਤੇ ਉਪਰਲੇ ਦੱਖਣੀ ਟਾਪੂ ਵਿੱਚ ਝਟਕੇ ਮਹਿਸੂਸ ਕੀਤੇ ਗਏ ਹਨ। ਜੀਓਨੈੱਟ ਦੇ ਅੰਕੜਿਆਂ ਅਨੁਸਾਰ, 5.1-ਤੀਵਰਤਾ ਦੇ ਭੂਚਾਲ ਦਾ ਕੇਂਦਰ ਮਾਰਲਬਰੋ ਵਿੱਚ ਸੇਡਨ ਤੋਂ 15 ਕਿਲੋਮੀਟਰ ਦੱਖਣ-ਪੂਰਬ ਵਿੱਚ 12 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।