ਨਿਊਜ਼ੀਲੈਂਡ ਸਰਕਾਰ ਹੁਣ ਸਟਰੀਟ ਰੇਸਿੰਗ ‘ਤੇ ਲਗਾਮ ਲਗਾਉਣ ਲਈ ਅਹਿਮ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਸਟਰੀਟ ਰੇਸਿੰਗ ‘ਤੇ ਰੋਕ ਜ਼ਰੂਰ ਲੱਗੇਗੀ। ਦਰਅਸਲ ਸਰਕਾਰ ਸਟਰੀਟ ਰੇਸਿੰਗ ਲਾਉਂਦੇ ਡਰਾਈਵਰਾਂ ਦੀਆਂ ਗੱਡੀਆਂ ਫੜੇ ਜਾਣ ‘ਤੇ ਉਨ੍ਹਾਂ ਨੂੰ ਨਸ਼ਟ ਕਰਿਆ ਕਰੇਗੀ। ਦੱਸ ਦੇਈਏ ਪਿਛਲੇ ਹਫਤੇ ਸਟਰੀਟ ਰੇਸਿੰਗ ਰੋਕਣ ਗਏ 2 ਪੁਲਿਸ ਵਾਲਿਆਂ ਨੂੰ ਕੁਚਲਣ ਦੀ ਕੋਸ਼ਿਸ ਵੀ ਹੋਈ ਸੀ ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ਵੀ ਭੰਨੀਆਂ ਗਈਆ ਸੀ। ਇਸੇ ਮਗਰੋਂ ਹੁਣ ਸਰਕਾਰ ਨੇ ਦੇਸ਼ ‘ਚ ਸ਼ਖਤੀ ਵਧਾਉਣ ਦਾ ਫੈਸਲਾ ਕੀਤਾ ਹੈ।
