ਕੁੱਤੇ ਨੂੰ ਇੱਕ ਵਫਾਦਾਰ ਜਾਨਵਰ ਕਿਹਾ ਜਾਂਦਾ ਹੈ। ਕੋਈ ਇਸ ਜਾਨਵਰ ਨੂੰ ਅਥਾਹ ਪਿਆਰ ਕਰਦਾ ਹੈ ਅਤੇ ਕਈ ਲੋਕ ਇਸ ਜਾਨਵਰ ਪ੍ਰਤੀ ਬੇਰਹਿਮ ਵੀ ਬਣ ਜਾਂਦੇ ਹਨ। ਪਰ ਅੱਜ ਇੱਕ ਅਜਿਹੇ ਐਨੀਮਲ ਲਵਰਸ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਬਾਰੇ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਕਿਸੇ ਵੇਲੇ ਪਟਿਆਲੇ ਦੀਆਂ ਸੜਕਾਂ ‘ਤੇ ਘੁੰਮਦੀ 4 ਸਾਲਾ ਜਲੇਬੀ ਨਾਮ ਦੀ ਕੁੱਤੀ ਅੱਜ ਮੈਲਬੋਰਨ ਦੇ ਸ਼ਾਨਦਾਰ ਅਪਾਰਟਮੈਂਟ ਵਿੱਚ ਆਰਾਮ ਭਰੀ ਜਿੰਦਗੀ ਬਤੀਤ ਕਰ ਰਹੀ ਹੈ। ਜਲੇਬੀ ਦੇ ਪਟਿਆਲੇ ਤੋਂ ਮੈਲਬੋਰਨ ਤੱਕ ਆਉਣ ਪਿੱਛੇ ਐਲੀਸ਼ੀਆ ਤੇ ਅਰੁਣ ਦੀ ਮਿਹਨਤ ਹੈ। ਅਹਿਮ ਗੱਲ ਇਹ ਹੈ ਕਿ ਐਲੀਸ਼ੀਆ ਨਿਊਜੀਲੈਂਡ ਦੀ ਹੈ ਤੇ ਅਰੁਣ ਇੰਡੀਆ ਤੋਂ ਹੈ, ਦੋਵਾਂ ਨੇ 2023 ‘ਚ ਮੈਲਬੋਰਨ ਵਿੱਚ ਆਪਣਾ ਘਰ ਖ੍ਰੀਦਿਆ ਸੀ ਤੇ ਉਨ੍ਹਾਂ ਨੇ ਜਲੇਬੀ ਨੂੰ ਇੱਥੇ ਲਿਆਉਣ ਦਾ ਮਨ ਬਣਾਇਆ ਸੀ। ਇਸ ਜੋੜੇ ਨੇ ਜਲੇਬੀ ਨੂੰ ਆਸਟ੍ਰੇਲੀਆ ਲਿਆਉਣ ਲਈ ਤਕਰੀਬਨ $15000 ਦਾ ਖਰਚਾ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਜਲੇਬੀ ਨਾਲ ਐਲੀਸ਼ੀਆ ਦੀ ਨਜ਼ਦੀਕੀ ਉਦੋਂ ਵਧੀ ਸੀ ਜਦੋਂ ਉਹ ਪਟਿਆਲੇ ਵਿੱਚ ਦਾਈਆਂ ਦੇ ਸਿੱਖਿਅਕਾਂ ਨੂੰ ਟ੍ਰੈਨਿੰਗ ਦੇਣ ਦਾ ਕੰਮ ਕਰਦੀ ਸੀ। ਹੋਇਆ ਇੰਝ ਕਿ ਇੱਕ ਦਿਨ ਅਚਾਨਕ ਜਲੇਬੀ ਐਲੀਸ਼ੀਆ ਦੇ ਘਰ ਅੱਗੇ ਉਸਨੂੰ ਮਿਲੀ ਤੇ ਉਸਤੋਂ ਬਾਅਦ ਦੋਨਾਂ ਦਾ ਪਿਆਰ ਵੱਧਦਾ ਰਿਹਾ। ਫਿਰ ਇਸ ਮਗਰੋਂ ਉਨ੍ਹਾਂ ਨੇ ਜਲੇਬੀ ਨੂੰ ਆਪਣੇ ਨਾਲ ਆਸਟ੍ਰੇਲੀਆ ਲਿਆਉਣ ਦਾ ਸੋਚਿਆ।