ਮੈਟਸਰਵਿਸ ਦਾ ਕਹਿਣਾ ਹੈ ਕਿ ਤੂਫਾਨ ਅਤੇ ਤੇਜ਼ ਹਵਾ ਦੇ ਝੱਖੜ ਕਾਰਨ ਨਿਊਜ਼ੀਲੈਂਡ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਤੂਫਾਨ ਕਾਰਨ ਜਿੱਥੇ ਹਜ਼ਾਰਾਂ ਘਰਾਂ ਦੀ ਬੱਤੀ ਗੁਲ ਹੋਈ ਹੈ ਉੱਥੇ ਹੀ ਆਕਲੈਂਡ ਹਾਰਬਰ ਬ੍ਰਿਜ ਲੇਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਟੌਰੰਗਾ, ਨਿਊ ਪਲਾਈਮਾਊਥ ਅਤੇ ਮਾਨਾਵਾਤੂ-ਵਾਂਗਾਨੁਈ ਵਿੱਚ 2300 ਤੋਂ ਵੱਧ ਘਰਾਂ ਦੀ ਬੱਤੀ ਗੁਲ ਹੈ। ਜਦਕਿ ਹੈਮਿਲਟਨ ਵਿੱਚ 600 ਘਰ ਬਿਨਾਂ ਬਿਜਲੀ ਦੇ ਸਨ, 580 ਈਸਟਰਨ ਬੇ ਆਫ ਪਲੇਨਟੀ ਵਿੱਚ ਅਤੇ ਦਰਜਨਾਂ ਪੱਛਮੀ ਅਤੇ ਉੱਤਰੀ ਆਕਲੈਂਡ ਵਿੱਚ।
ਤੇਜ਼ ਹਵਾਵਾਂ ਕਾਰਨ ਵਾਈਕਾਟੋ ਅਤੇ ਬੇ ਆਫ ਪਲੈਂਟੀ ਅਤੇ ਨਾਲ ਹੀ ਆਕਲੈਂਡ ਵਿੱਚ ਪਾਵਰਲਾਈਨਾਂ ਅਤੇ ਦਰੱਖਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਟੌਮਾਰੁਨੁਈ, ਟੌਪੋ, ਹਾਕਸ ਬੇ, ਤਾਈਹਾਪੇ, ਵਾਂਗਾਨੁਈ, ਮਾਨਵਾਤੂ ਅਤੇ ਤਰਨਾਕੀ ਲਈ ਵੀ ਤੇਜ਼ ਹਵਾ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਮੈਟਸਰਵਿਸ ਨੇ ਕਿਹਾ, “ਪੱਛਮੀ ਹਵਾਵਾਂ ਖੁੱਲ੍ਹੀਆਂ ਥਾਵਾਂ ‘ਤੇ ਤੇਜ਼ ਹਨੇਰੀ ਤੱਕ ਪਹੁੰਚ ਸਕਦੀਆਂ ਹਨ।