ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਇਸ ਸਮੇਂ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ‘ਚ ਜਦੋਂ ਅਦਾਕਾਰ ਸ਼ਾਮ ਨੂੰ ਸ਼ੂਟਿੰਗ ਖਤਮ ਕਰਕੇ ਬਾਹਰ ਆਏ ਤਾਂ ਇੱਕ ਬਦਮਾਸ਼ ਨੇ ਉਨ੍ਹਾਂ ‘ਤੇ ਪੱਥਰ ਸੁੱਟੇ। ਹਾਲਾਂਕਿ ਪੱਥਰਬਾਜ਼ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਪੂਰੀ ਘਟਨਾ ਬਾਰੇ ਅਨੰਤਨਾਗ ਪੁਲਿਸ ਨੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ।
ਪੁਲਿਸ ਨੇ ਆਪਣੇ ਬਿਆਨ ‘ਚ ਕਿਹਾ ਕਿ ‘ਪਹਿਲਗਾਮ’ ‘ਚ ਚੱਲ ਰਹੀ ਫਿਲਮ ਦੀ ਸ਼ੂਟਿੰਗ ਦੌਰਾਨ 18 ਸਤੰਬਰ ਦੀ ਸ਼ਾਮ 7:15 ਵਜੇ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਕ ਬਦਮਾਸ਼ ਨੇ ਕਰੂ ਮੈਂਬਰਾਂ ‘ਤੇ ਪਥਰਾਅ ਕਰ ਦਿੱਤਾ। ਇਸ ਮਾਮਲੇ ਵਿੱਚ ਪਹਿਲਗਾਮ ਥਾਣੇ ਵਿੱਚ ਐਫਆਈਆਰ (ਐਫਆਈਆਰ ਨੰਬਰ 77/2022) ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਦਮਾਸ਼ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।