ਨਿਊਜ਼ੀਲੈਂਡ ਦੇ ਜਵਾਕਾਂ ਨੇ ਮਾਪਿਆਂ ਤੇ ਪ੍ਰਸ਼ਾਸਨ ‘ਚ ਦਮ ਕੀਤਾ ਹੋਇਆ ਹੈਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਸੋਚਾਂ ‘ਚ ਪਾ ਦਿੱਤਾ ਹੈ, ਦਰਅਸਲ ਪੁਲਿਸ 4 ਬੱਚਿਆਂ ਨੇ ਪਹਿਲਾ ਤਾਂ ਇੱਕ ਕਾਰ ਚੋਰੀ ਕੀਤੀ ਫਿਰ ਉਨ੍ਹਾਂ ਨੇ ਆਕਲੈਂਡ ਭਰ ‘ਚ ਸੜਕਾਂ ‘ਤੇ ਹੁਲੜਬਾਜ਼ੀ ਕੀਤੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕੋਈ ਹਾਦਸਾ ਨਹੀਂ ਵਾਪਰਿਆ। ਉੱਥੇ ਪੁਲਿਸ ਨੇ ਇੰਨਾਂ ਜਵਾਕਾਂ ਨੂੰ ਪਿੱਛਾ ਕਰ ਮਸਾਂ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਹ ਹੁਣ ਇਹ ਤੈਅ ਕਰ ਰਹੇ ਹਨ ਕਿ ਇੰਨਾਂ ਜਵਾਕਾਂ ‘ਤੇ ਕੀ ਦੋਸ਼ ਲਾਏ ਜਾ ਸਕਦੇ ਹਨ।
