ਵੈਲਿੰਗਟਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਵੀਰਵਾਰ ਸਵੇਰੇ ਇੱਥੇ ਤਿੰਨ ਚੋਰੀ ਹੋਏ ਵਾਹਨਾਂ ਵਿੱਚੋਂ ਇੱਕ ਕਾਰ ਇੱਕ ਡੇਅਰੀ ਨਾਲ ਟਕਰਾ ਗਈ। ਵੀਰਵਾਰ ਸਵੇਰੇ 4.20 ਵਜੇ ਦੇ ਕਰੀਬ, ਪੁਲਿਸ ਨੂੰ ਇੱਕ ਡੇਅਰੀ ਵਿੱਚ ਬੁਲਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਇੱਕ ਪਹਿਲਾਂ ਚੋਰੀ ਹੋਈ 2007 ਟੋਇਟਾ ਕੈਲਡੀਨਾ, ਰਜਿਸਟ੍ਰੇਸ਼ਨ KWM241, ਨਿਊਟਾਊਨ ਵਿੱਚ ਇੱਕ ਅਸਫਲ ਰੈਮ-ਰੇਡ ਤੋਂ ਬਾਅਦ ਛੱਡੀ ਹੋਈ ਮਿਲੀ। ਪੁਲਿਸ ਨੇ ਕਿਹਾ, “ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਡੇਅਰੀ ਤੋਂ ਕੁਝ ਵੀ ਚੋਰੀ ਨਹੀਂ ਹੋਇਆ ਸੀ ਅਤੇ ਗੱਡੀ ਪਹਿਲਾਂ ਰਾਤ ਨੂੰ ਰੂਆ ਸੇਂਟ, ਲਾਇਲ ਬੇ ਤੋਂ ਚੋਰੀ ਕੀਤੀ ਗਈ ਸੀ।” ਪੁਲਿਸ ਨੇ ਦੋ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ, ਪਰ ਸਫੈਦ ਰੰਗ ਦੀ 2005 ਕੈਲਡੀਨਾ ਅਜੇ ਵੀ ਲਾਪਤਾ ਹੈ। ਚੋਰੀ ਅਤੇ ਹਾਦਸੇ ਵਿੱਚ ਸ਼ਾਮਿਲ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।
