ਸੈਂਟਰਲ ਕ੍ਰਾਈਸਟਚਰਚ ਵਿੱਚ ਇੱਕ ਚੋਰੀ ਹੋਈ ਕਾਰ ਦੇ ਇੱਕ ਟਰੇਨ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਬਲੇਨਹਾਈਮ ਰੋਡ ‘ਤੇ ਦੋ ਚੋਰੀ ਹੋਈਆਂ ਕਾਰਾਂ ਵੇਖੀਆਂ, ਪਰ ਦੋਵਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਤਾਂ ਦੋਵੇ ਨਹੀਂ ਰੁਕੀਆਂ। ਇੱਕ ਬੁਲਾਰੇ ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ ਐਡਿੰਗਟਨ ਵਿੱਚ ਲਿੰਕਨ ਰੋਡ ‘ਤੇ ਇੱਕ ਚੋਰੀ ਹੋਈ ਕਾਰ ਅਤੇ ਇੱਕ ਰੇਲਗੱਡੀ ਦੇ ਵਿਚਕਾਰ ਇੱਕ ਹਾਦਸੇ ਬਾਰੇ ਸੁਚੇਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਟੱਕਰ ਹੋਈ ਤਾਂ ਕਾਰ ਵਿੱਚ ਇੱਕ ਵਿਅਕਤੀ ਸਵਾਰ ਸੀ ਅਤੇ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਫਿਲਹਾਲ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ।