ਭਾਰੀ ਮੀਂਹ ਦੀ ਭਵਿੱਖਬਾਣੀ ਕਾਰਨ ਹੜ੍ਹ ਦੀ ਸੰਭਾਵਨਾ ਵੱਧਣ ‘ਤੇ ਸਿਵਲ ਡਿਫੈਂਸ ਨੇ ਦੱਖਣੀ ਟਾਪੂ ਦੇ ਪੱਛਮੀ ਤੱਟ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਇਹ ਡਰ ਹੈ ਕਿ ਤੱਟ ‘ਤੇ ਪਿਛਲੇ ਸਾਲ ਦੋ ਵੱਡੀਆਂ ਹੜ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਮੀਂਹ ਹੋਰ ਹੜ੍ਹ ਲਿਆ ਸਕਦਾ ਹੈ। MetService ਨੇ ਬੁਲਰ ਅਤੇ ਵੈਸਟਲੈਂਡ ਲਈ ਭਾਰੀ ਮੀਂਹ ਦੀ (ਰੈੱਡ) ਚੇਤਾਵਨੀ ਜਾਰੀ ਕੀਤੀ ਹੈ ਜੋ ਬੀਤੀ ਰਾਤ ਲਾਗੂ ਹੋਈ ਅਤੇ ਵੀਰਵਾਰ ਦੁਪਹਿਰ ਤੱਕ ਚੱਲਦੀ ਰਹੇਗੀ। ਮੀਂਹ ਕਾਰਨ ਨਦੀਆਂ ਦੇ ਖ਼ਤਰਨਾਕ ਹਾਲਾਤ ਅਤੇ ਮਹੱਤਵਪੂਰਨ ਹੜ੍ਹ ਆਉਣ ਦੀ ਸੰਭਾਵਨਾ ਹੈ। ਤਿਲਕਣ ਅਤੇ ਹੜ੍ਹ ਦਾ ਪਾਣੀ ਯਾਤਰਾ ਵਿੱਚ ਵਿਘਨ ਪਾ ਸਕਦਾ ਹੈ, ਕੁੱਝ ਸੜਕਾਂ ਅਯੋਗ ਹੋ ਸਕਦੀਆਂ ਹਨ। ਬੁਲਰ ਲਈ ਕੀਤੀ ਗਈ ਭਵਿੱਖਬਾਣੀ ਅਨੁਸਾਰ ਇੱਥੇ 600 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ।
![state of emergency in](https://www.sadeaalaradio.co.nz/wp-content/uploads/2022/08/add31e09-72f4-468e-9c21-c79fa4e8c20a-950x499.jpg)