ਬੁਲਰ ਡਿਸਟ੍ਰਿਕਟ (Buller District) ਨੇ ਸ਼ੁੱਕਰਵਾਰ ਤੱਕ ਪੈਣ ਵਾਲੇ ਭਾਰੀ ਮੀਂਹ ਦੀ ਸੰਭਾਵਨਾ ਤੋਂ ਪਹਿਲਾਂ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ, ਜਿਸ ਨਾਲ ਹੜ੍ਹ ਆਉਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਮੇਅਰ ਜੈਮੀ ਕਲੀਨ ਨੇ ਬੁੱਧਵਾਰ ਦੁਪਹਿਰ 2:35 ਵਜੇ ਐਮਰਜੈਂਸੀ ਦਾ ਐਲਾਨ ਕੀਤਾ ਹੈ। MetService ਦੇ ਅਨੁਸਾਰ, ਬੁੱਲਰ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ 1pm ਤੋਂ ਸ਼ੁੱਕਰਵਾਰ ਨੂੰ 11pm ਤੱਕ ਰੇਂਜ ਵਿੱਚ 350-450mm ਅਤੇ ਤੱਟ ਉੱਤੇ 180-230mm ਮੀਂਹ ਪੈਣ ਦੀ ਸੰਭਾਵਨਾ ਹੈ।
ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ, “ਇਸ ਮੀਂਹ ਨਾਲ ਨਦੀਆਂ ਦੇ ਖ਼ਤਰਨਾਕ ਹਾਲਾਤ ਅਤੇ ਮਹੱਤਵਪੂਰਨ ਹੜ੍ਹ ਆਉਣ ਦੀ ਸੰਭਾਵਨਾ ਹੈ।” “ਸਲਿੱਪਾਂ ਅਤੇ ਹੜ੍ਹਾਂ ਦਾ ਪਾਣੀ ਯਾਤਰਾ ਵਿੱਚ ਵਿਘਨ ਪਾਉਣ ਦੀ ਸੰਭਾਵਨਾ ਹੈ, ਜੋ ਕੁੱਝ ਸੜਕਾਂ ਨੂੰ ਅਯੋਗ ਬਣਾ ਸਕਦਾ ਹੈ ਅਤੇ ਸੰਭਵ ਤੌਰ ‘ਤੇ ਭਾਈਚਾਰਿਆਂ ਦੇ ਸੰਪਰਕ ਨੋ ਤੋੜ ਸਕਦਾ ਹੈ।”