ਬਾਕਸਿੰਗ ਸਟਾਰ ਮੂਸਾ-ਯਾਮਕ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮੂਸਾ 38 ਸਾਲਾਂ ਦਾ ਸੀ। ਮਿਲੀ ਜਾਣਕਾਰੀ ਮੁਤਾਬਿਕ ਸ਼ਨੀਵਾਰ ਨੂੰ ਨਿਊਯਾਰਕ ‘ਚ ਉਸ ਦਾ ਮੈਚ ਯੂਗਾਂਡਾ ਦੇ ਹਮਜ਼ਾ ਵਡੇਰਾ ਨਾਲ ਚੱਲ ਰਿਹਾ ਸੀ। ਪਰ ਮੈਚ ਦੌਰਾਨ ਹੀ ਮੂਸਾ ਬੇਹੋਸ਼ ਹੋ ਗਿਆ। ਤੁਰਕੀ ਦੇ ਅਧਿਕਾਰੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ ਕਿ ਮੁਸਾ ਅਸਕਾਨ ਅਹਿਮਦ ਸਾਡੇ ਵਿੱਚ ਨਹੀਂ ਰਹੇ। ਮੂਸਾ ਨੇ ਏਸ਼ਿਆਈ ਅਤੇ ਯੂਰਪੀਅਨ ਚੈਂਪੀਅਨਸ਼ਿਪ ਜਿੱਤੀ ਸੀ। ਟਵੀਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ 38 ਸਾਲਾ ਮੂਸਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦਰਅਸਲ ਸ਼ਨੀਵਾਰ ਨੂੰ ਨਿਊਯਾਰਕ ‘ਚ ਬਾਕਸਿੰਗ ਮੈਚ ਦੇ ਤੀਜੇ ਦੌਰ ਦੌਰਾਨ ਮੂਸਾ ਅਚਾਨਕ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ ਸੀ।
ਸ਼ਨੀਵਾਰ ਨੂੰ ਨਿਊਯਾਰਕ ‘ਚ ਯੂਗਾਂਡਾ ਦੇ ਹਮਜ਼ਾ ਵਡੇਰਾ ਖਿਲਾਫ ਮੈਚ ਦੌਰਾਨ ਬੇਹੋਸ਼ ਹੋ ਜਾਣ ਤੋਂ ਬਾਅਦ ਮੂਸਾ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਮੂਸਾ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੁਲੀਸ ਨੇ ਕਿਹਾ ਕਿ ਆਸਪਾਸ ਦੇ ਇਲਾਕਿਆਂ ਵਿੱਚ ਅਮਨ-ਸ਼ਾਂਤੀ ਬਣਾਈ ਰੱਖੀ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਮੂਸਾ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਨਾਰਾਜ਼ ਹਨ। ਇਸ ਲਈ ਅਮਨ-ਕਾਨੂੰਨ ਬਣਾਈ ਰੱਖਣ ਲਈ ਅਸੀਂ ਪੈਟਰੋਲਿੰਗ ਪਾਰਟੀ ਭੇਜੀ ਹੈ। ਮੂਸਾ ਦਾ ਜਨਮ ਤੁਰਕੀ ਵਿੱਚ ਹੋਇਆ ਸੀ। ਸਾਲ 2017 ਵਿੱਚ, ਮੂਸਾ ਇੱਕ ਪੇਸ਼ੇਵਰ ਮੁੱਕੇਬਾਜ਼ ਬਣ ਗਿਆ। ਪਰ ਉਸਨੂੰ ਸਾਲ 2021 ਵਿੱਚ ਅੰਤਰਰਾਸ਼ਟਰੀ ਚੈਂਪੀਅਨ ਬਣਨ ਤੋਂ ਬਾਅਦ ਮਾਨਤਾ ਮਿਲੀ।