ਆਕਲੈਂਡ ਦੇ ਮਿਡਲਮੋਰ ਹਸਪਤਾਲ ਦੇ 29 ਸਟਾਫ ਮੈਂਬਰਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਇੱਕ ਕੋਵਿਡ -19 ਕੇਸ ਦੇ ਨੇੜਲੇ ਸੰਪਰਕ ਵਿੱਚ ਆਏ ਹਨ। ਇੰਨਾ ਸਟਾਫ ਮੈਂਬਰਾਂ ਵਿੱਚ 11 ਡਾਕਟਰ ਅਤੇ 13 ਨਰਸਾਂ ਹਨ ਜਿਨ੍ਹਾਂ ਨੂੰ 14 ਦਿਨ ਘਰ ਰਹਿਣਾ ਪਏਗਾ। ਇਸ ਤੋਂ ਇਲਾਵਾ 2 ਸਹਾਇਕ ਕਰਮਚਾਰੀ, 1 ਫਲੇਬੋਟੋਮਿਸਟ, 1 ਕਲੀਨਰ ਤੇ ਇੱਕ ਵਾਰਡ ਕਲਰਕ ਵੀ ਏਕਾਂਤਵਾਸ ਕੀਤੇ ਗਏ ਸਟਾਫ ਵਿੱਚ ਸ਼ਾਮਿਲ ਹਨ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹਸਪਤਾਲ ਰੋਜ਼ਾਨਾ ਸਟਾਫ ਦੀ ਸਮੀਖਿਆ ਕਰ ਰਿਹਾ ਹੈ ਅਤੇ ਆਕਲੈਂਡ ਦੇ ਕੋਵਿਡ ਪ੍ਰਤੀਕਰਮ ਨੂੰ ਸਮਰਥਨ ਦੇਣ ਲਈ ਦੂਜੇ ਡੀਐਚਬੀਜ਼ ਤੋਂ ਸਟਾਫ ਭੇਜਣ ਲਈ ਇੱਕ ਰਾਸ਼ਟਰੀ ਪ੍ਰਕਿਰਿਆ ਚੱਲ ਰਹੀ ਹੈ। ਦਰਅਸਲ ਸ਼ਨੀਵਾਰ ਨੂੰ ਪੇਟ ਦੇ ਦਰਦ ਦੀ ਸ਼ਿਕਾਇਤ ਨਾਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਆਏ ਇੱਕ ਵਿਅਕਤੀ ਦਾ ਬਾਅਦ ਵਿੱਚ ਟੈਸਟ ਪੌਜੇਟਿਵ ਆਇਆ ਸੀ। ਵਿਅਕਤੀ ਨੂੰ ਬੁਖਾਰ ਹੋਣ ਤੋਂ ਬਾਅਦ ਉਸਦਾ ਟੈਸਟ ਕੀਤਾ ਗਿਆ ਸੀ।