ਕੈਨੇਡਾ ਤੋਂ ਇੱਕ ਦਿਲ ਦਿਹਲਾਉਂਣ ਵਾਲੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸਸਕੈਚਵਾਨ (Saskatchewan) ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਚਾਕੂ ਨਾਲ ਕੀਤੇ ਗਏ ਹਮਲਿਆਂ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 15 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਹਮਲਾਵਰ ਫਰਾਰ ਹੈ। ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ (RCMP) ਨੇ ਖਤਰਨਾਕ ਵਿਅਕਤੀਆਂ ਲਈ ਅਲਰਟ ਜਾਰੀ ਕੀਤਾ ਹੈ। RCMP ਨੇ ਸਸਕੈਚਵਨ ਸੂਬੇ ਦੇ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੇਲਡਨ ਵਿੱਚ ਵੱਖ-ਵੱਖ ਥਾਵਾਂ ‘ਤੇ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਰਾਜ ਭਰ ਵਿੱਚ ਸ਼ੱਕੀ ਵਿਅਕਤੀਆਂ ਲਈ ਅਲਰਟ ਜਾਰੀ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਸਕੈਚਵਨ ਦੇ ਉੱਤਰ-ਪੂਰਬ ਵਿੱਚ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੇਲਡਨ ਵਿਲੇਜ ਵਿੱਚ ਕਈ ਵਾਰ ਚਾਕੂ ਮਾਰੇ ਗਏ ਹਨ।
ਸਥਾਨਕ ਰਿਪੋਰਟਾਂ ਮੁਤਾਬਿਕ ਸ਼ੱਕੀਆਂ ਦੀ ਪਛਾਣ ਡੈਮਿਅਨ ਸੈਂਡਰਸਨ (31) ਅਤੇ ਮਾਈਲਸ ਸੈਂਡਰਸਨ (30) ਵਜੋਂ ਹੋਈ ਹੈ। ਦੱਸਿਆ ਜਾਂ ਰਿਹਾ ਹੈ ਕਿ ਦੋਵੇਂ ਕਾਲੇ ਰੰਗ ਦੀ ਨਿਸਾਨ ਕਾਰ ‘ਚ ਸਵਾਰ ਸਨ।