[gtranslate]

ਕ੍ਰਾਈਸਚਰਚ ਏਅਰਪੋਰਟ ਨੇੜੇ ਟੈਕਸੀ ਡਰਾਈਵਰ ‘ਤੇ ਚਾ/ਕੂ./ਆਂ ਨਾਲ ਹੋਇਆ ਹ.ਮ/.ਲਾ, ਪੁਲਿਸ ਨੇ 1 ਮਹਿਲਾ ਨੂੰ ਕੀਤਾ ਗ੍ਰਿਫਤਾਰ

Stabbed taxi driver seeks

ਬੀਤੀ ਰਾਤ ਕ੍ਰਾਈਸਚਰਚ ਏਅਰਪੋਰਟ ਨਜਦੀਕ ਮੈਮੋਰੀਅਲ ਐਵੇਨਿਊ ਵਿਖੇ ਇੱਕ ਗੰਭੀਰ ਘਟਨਾ ਵਾਪਰੀ ਹੈ। ਇੱਥੇ ਇੱਕ ਟੈਕਸੀ ਡਰਾਈਵਰ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਹੈ। ਜ਼ਖਮੀ ਡਰਾਈਵਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਕੋਲਿਨ ਬੈਲੀ ਨੇ ਕਿਹਾ: “ਰਾਤ 10.30 ਵਜੇ ਦੇ ਕਰੀਬ ਇਸ ਟੈਕਸੀ ਡਰਾਈਵਰ ਦੇ ਕਈ ਵਾਰ ਚਾਕੂ ਮਾਰੇ ਗਏ ਸੀ ਇਸ ਤੋਂ ਬਾਅਦ ਜ਼ਖਮੀ ਹਾਲਤ ‘ਚ ਕਿਸੇ ਤਰੀਕੇ ਮਦਦ ਲੈਣ ਲਈ ਇਹ ਵਿਅਕਤੀ ਮੈਮੋਰੀਅਲ ਐਵੇਨਿਊ ਦੇ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਪਹੁੰਚਿਆ ਸੀ। ਇੱਥੇ ਮੈਕਡੋਨਲਡ ਦੇ ਕਰਮਚਾਰੀਆਂ ਨੇ ਉਸਦੀ ਮੱਦਦ ਕੀਤੀ ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਪੁਲਿਸ ਨੇ ਦੱਸਿਆ ਕਿ ਘਟਨਾ ਲਈ ਆਕਲੈਂਡ ਦੀ 46 ਸਾਲਾ ਔਰਤ ‘ਤੇ ਦੋਸ਼ ਲਗਾਇਆ ਗਿਆ ਹੈ। ਮਹਿਲਾ ਨੂੰ ਨਜਦੀਕੀ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ ਤੇ ਉਸਦੀ ਜਮਾਨਤ ਨਾ ਮਨਜੂਰ ਕਰਦਿਆਂ 1 ਨਵੰਬਰ ਉਸਨੂੰ ਹਿਰਾਸਤ ਵਿੱਚ ਰੱਖਣ ਦਾ ਫੈਸਲਾ ਲਿਆ ਹੈ।

Leave a Reply

Your email address will not be published. Required fields are marked *