ਇਨਵਰਕਾਰਗਿਲ ਦੇ ਇੱਕ ਵਿਅਸਤ ਸਟੇਟ ਹਾਈਵੇਅ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ 18 ਸਾਲ ਦੇ ਨੌਜਵਾਨ ਨੇ ਆਪਣੇ ਸਣੇ ਕਈ ਲੋਕਾਂ ਦੀ ਜਾਨ ਨੂੰ ਖ਼ਤਰੇ ‘ਚ ਪਾਇਆ ਹੈ। ਉੱਥੇ ਹੀ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕਰ ਇਸ ਦਾ ਲਾਇਸੈਂਸ ਤਾਂ ਮੌਕੇ ‘ਤੇ ਹੀ ਰੱਦ ਕਰ ਦਿੱਤਾ ਤੇ ਕਾਰ ਜ਼ਬਤ ਕਰ ਲਈ। ਦੱਸ ਦੇਈਏ ਇਸ ਨੌਜਵਾਨ ਦੀ ਉਮਰ ਵੀ 18 ਸਾਲ ਹੈ। ਇਹ ਨੌਜਵਾਨ ਇਨਵਰਕਾਰਗਿਲ ਦੀ 100 ਦੀ ਰਫਤਾਰ ਸੀਮਾ ਵਾਲੀ ਭੀੜ ਭੜੱਕੇ ਵਾਲੀ ਸੜਕ ‘ਤੇ 200 ਤੋਂ ਵੀ ਵਧੇਰੇ ਰਫਤਾਰ ‘ਤੇ ਜਾ ਰਿਹਾ ਸੀ ਇਸ ਸਬੰਧੀ ਕਿਸੇ ਕਾਰ ਵਾਲੇ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਹੁਣ ਖਤਰਨਾਕ ਡਰਾਈਵਿੰਗ ਦੇ ਦੋਸ਼ ‘ਚ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਹੋਏ ਹਨ।
