ਕੁੱਝ ਦਿਨ ਪਹਿਲਾ ਨਿਊਜੀਲੈਂਡ ਇਮੀਗ੍ਰੇਸ਼ਨ ਦੇ ਵੱਲੋਂ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜੋ ਮੰਗਲਵਾਰ ਤੋਂ ਅਮਲ ਦੇ ਵਿੱਚ ਵੀ ਆ ਗਈ ਹੈ। ਦਰਅਸਲ 200 ਵਾਧੂ ਥਾਵਾਂ ਦੇ ਨਾਲ ਸਪੇਨ ਵਰਕਿੰਗ ਹੋਲੀਡੇ ਸਕੀਮ 29 ਨਵੰਬਰ 2022 ਤੋਂ ਦੁਬਾਰਾ ਖੁੱਲ੍ਹ ਗਈ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਨਵੇਂ ਨਿਯਮਾਂ ਤਹਿਤ ਸਰਕਾਰ ਵੱਲੋਂ ਇਸ ਸਕੀਮ ਹੇਠ ਜਾਰੀ ਹੋਣ ਵਾਲੇ ਵੀਜਿਆਂ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਕੀਮ ਤਹਿਤ 12,000 ਵਧੇਰੇ ਵੀਜੇ ਵੀ ਜਾਰੀ ਕੀਤੇ ਜਾਣਗੇ। ਇੱਥੇ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਵਰਕਿੰਗ ਹੋਲੀਡੇਅ ਸਕੀਮ ਦੇ ਅਨੁਸਾਰ ਨਿਊਜੀਲੈਂਡ ਆਉਣ ਵਾਲੇ ਯਾਤਰੀ ਘੁੰਮਣ-ਫਿਰਣ ਦੇ ਨਾਲ-ਨਾਲ ਕੰਮ ਵੀ ਕਰ ਸਕਣਗੇ। ਇਸ ਤੋਂ ਪਹਿਲਾ ਸਤੰਬਰ ਵਿੱਚ 4 ਵੱਡੀਆਂ ਕੈਪਡ ਸਕੀਮਾਂ ਮੁੜ ਖੋਲ੍ਹੀਆਂ ਗਈਆਂ ਸਨ। ਜਿਨ੍ਹਾਂ ‘ਚ ਮਲੇਸ਼ੀਆ (8 ਸਤੰਬਰ), ਅਰਜਨਟੀਨਾ (15 ਸਤੰਬਰ), ਚਿਲੀ (22 ਸਤੰਬਰ), ਤਾਈਵਾਨ (29 ਸਤੰਬਰ) ਸ਼ਾਮਿਲ ਹਨ।
