ਸ਼ਨੀਵਾਰ ਦੁਪਹਿਰ ਨੂੰ ਆਕਲੈਂਡ ਹਾਰਬਰ ਬ੍ਰਿਜ ‘ਤੇ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਹਾਰਬਰ ਬ੍ਰਿਜ ਨੂੰ ਕੁੱਝ ਸਮਾਂ ਬੰਦ ਰਹਿਣ ਤੋਂ ਬਾਅਦ ਆਮ ਲੋਕਾਂ ਲਈ ਫਿਰ ਖੋਲ੍ਹ ਦਿੱਤਾ ਗਿਆ ਹੈ। ਪਹਿਲਾ ਆਕਲੈਂਡ ਹਾਰਬਰ ਬ੍ਰਿਜ ਉੱਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਦੁਪਹਿਰ ਤੋਂ ਬਾਅਦ ਗੰਭੀਰ ਦੁਰਘਟਨਾ ਤੋਂ ਬਾਅਦ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 12.10 ਵਜੇ ਸਟੇਟ ਹਾਈਵੇਅ 1 ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਦੀ ਹਾਲਤ ਗੰਭੀਰ ਹੈ ਅਤੇ ਸੀਰੀਅਸ ਕਰੈਸ਼ ਯੂਨਿਟ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਦੱਖਣ ਵੱਲ ਜਾਣ ਵਾਲੀਆਂ ਲੇਨਾਂ ਨੂੰ ਵੀ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਫਿਲਹਾਲ ਹਾਦਸਾ ਕਿਵੇਂ ਵਾਪਰਿਆ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
FINAL UPDATE 1:50PM
SCU has completed their investigation and all lanes are now OPEN. Expect delays through the area as congestion eases and regular traffic flow resumes. ^AP https://t.co/N9R3c0XHUG— Waka Kotahi NZTA Auckland & Northland (@WakaKotahiAkNth) November 4, 2023