ਰਹਿਣ ਸਹਿਣ ਅਤੇ ਆਪਣੀ ਖੂਬਸੂਰਤ ਦਿੱਖ ਦੇ ਕਾਰਨ ਨਿਊਜ਼ੀਲੈਂਡ ਦੇ ਇੱਕ ਸ਼ਹਿਰ ਨੇ ਫਿਰ ਬਾਜ਼ੀ ਮਾਰੀ ਹੈ। ਦਰਅਸਲ ਦੁਨੀਆਂ ਦੇ 50 ਸਭ ਤੋਂ ਸੋਹਣੇ ਟਾਊਨਾਂ ਦੀ ਸੂਚੀ ਵਿੱਚ ਨਿਊਜੀਲੈਂਡ ਦੇ ਸਾਊਥ ਆਈਲੈਂਡ ਦੇ ਇੱਕ ਟਾਊਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਕੌਂਡੇ ਨਾਸਟ ਨੇ ਦੁਨੀਆ ਭਰ ਦੇ 50 ਸਭ ਤੋਂ ਸੁੰਦਰ ਛੋਟੇ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ Kaikōura ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ।
GQ ਅਤੇ Vogue ਦੇ ਪਿੱਛੇ ਦੀ ਮੀਡੀਆ ਕੰਪਨੀ ਨੇ ਇਸਨੂੰ “ਜਾਨਵਰ ਪ੍ਰੇਮੀਆਂ ਲਈ ਸੰਪੂਰਣ ਮੰਜ਼ਿਲ” ਕਿਹਾ ਹੈ ਕਿਉਂਕਿ ਇਸਦੇ ਸਾਫ਼ ਨੀਲੇ ਪਾਣੀ ਜੰਗਲੀ ਜੀਵਾਂ ਨਾਲ ਭਰੇ ਹੋਏ ਹਨ। ਇਹ ਸ਼ਾਨਦਾਰ ਸਮੁੰਦਰੀ ਭੋਜਨ ਰੈਸਟੋਰੈਂਟ ਅਤੇ “ਕਿਊਟ ਬੁਟੀਕ ਹੋਟਲ” ਦਾ ਵੀ ਮਾਣ ਕਰਦਾ ਹੈ। ਹਾਲਾਂਕਿ ਰੋਟੋਰੂਆ, ਕੁਈਨਜ਼ਟਾਊਨ, ਬੇਅ ਆਫ ਆਈਲੈਂਡਸ ਵਾਂਗ ਇਹ ਦੁਨੀਆਂ ਭਰ ਵਿੱਚ ਮਸ਼ਹੂਰ ਨਹੀਂ ਹੈ, ਪਰ ਇੱਕ ਵਾਰ ਜੇ ਕੋਈ ਇੱਥੇ ਆਏ ਤਾਂ ਇਸਦੀ ਕੁਦਰਤੀ ਖੂਬਸੂਰਤੀ ਹਰ ਵੇਲੇ ਉਸ ਨੂੰ ਆਪਣੇ ਵੱਲ ਖਿੱਚਦੀ ਰਹੇਗੀ।