ਵਨਡੇ ਵਿਸ਼ਵ ਕੱਪ 2023 ਵਿੱਚ, ਦੱਖਣੀ ਅਫਰੀਕਾ ਨੇ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਅਫਰੀਕੀ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 46.4 ਓਵਰਾਂ ‘ਚ 270 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਅਫਰੀਕਾ ਨੇ 47.2 ਓਵਰਾਂ ਵਿੱਚ 9 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ, ਜਿਸ ਵਿੱਚ ਬੱਲੇਬਾਜ਼ੀ ਵਿੱਚ ਏਡਨ ਮਾਰਕਰਮ ਦੀਆਂ 91 ਦੌੜਾਂ ਦੀ ਪਾਰੀ ਅਤੇ ਗੇਂਦਬਾਜ਼ੀ ਵਿੱਚ ਤਬਰੇਜ਼ ਸ਼ਮਸੀ ਦੀਆਂ 4 ਵਿਕਟਾਂ ਦਾ ਅਹਿਮ ਯੋਗਦਾਨ ਰਿਹਾ।
ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਚੌਥੀ ਹਾਰ ਸੀ। ਮੈਚ ‘ਚ ਬੱਲੇਬਾਜ਼ੀ ਵਿਭਾਗ ‘ਚ ਪਾਕਿਸਤਾਨ ਕੁਝ ਖਾਸ ਨਹੀਂ ਕਰ ਸਕਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਲਈ ਸਾਊਦ ਸ਼ਕੀਲ (52) ਅਤੇ ਕਪਤਾਨ ਬਾਬਰ ਆਜ਼ਮ (50) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜੋ ਟੀਮ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਸਕੀ। ਹਾਲਾਂਕਿ ਪਾਕਿਸਤਾਨ ਨੇ ਏਡਨ ਮਾਰਕਰਮ ਦਾ ਵਿਕਟ ਗੁਆ ਕੇ ਮੈਚ ਲਗਭਗ ਆਪਣੇ ਹੱਕ ਵਿੱਚ ਕਰ ਲਿਆ ਸੀ। ਪਰ ਅੰਤ ‘ਚ 9ਵੇਂ ਨੰਬਰ ‘ਤੇ ਆਏ ਕੇਸ਼ਵ ਮਹਾਰਾਜ ਨੇ ਚੌਕਾ ਲਗਾ ਕੇ ਅਫਰੀਕਾ ਨੂੰ ਜਿੱਤ ਦਿਵਾਈ।