ਟੀਮ ਇੰਡੀਆ ਇੰਦੌਰ ‘ਚ ਆਖਰੀ ਟੀ-20 ਮੈਚ ਹਾਰ ਚੁੱਕੀ ਹੈ, ਪਰ ਇਸ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਦੱਖਣੀ ਅਫਰੀਕਾ ਨੇ ਇੱਥੇ ਭਾਰਤ ਨੂੰ 228 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਟੀਮ ਇੰਡੀਆ ਇਸ ਦਬਾਅ ਨੂੰ ਨਹੀਂ ਸੰਭਾਲ ਸਕੀ ਅਤੇ 49 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਸਿਰਫ ਦਿਨੇਸ਼ ਕਾਰਤਿਕ ਹੀ 46 ਦੌੜਾਂ ਦੀ ਵੱਡੀ ਪਾਰੀ ਖੇਡ ਸਕਿਆ, ਜਿਸ ਨੇ ਧਮਾਕੇਦਾਰ ਸ਼ਾਟ ਖੇਡੇ। ਕਾਰਤਿਕ ਤੋਂ ਇਲਾਵਾ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਸ਼ਾਟ ਲਗਾਏ, ਪਰ ਵੱਡਾ ਸਕੋਰ ਨਹੀਂ ਬਣਾ ਸਕੇ। ਅੰਤ ਵਿੱਚ ਦੀਪਕ ਚਾਹਰ ਨੇ 31 ਦੌੜਾਂ ਬਣਾਈਆਂ ਪਰ ਉਹ ਵੀ ਵਿਅਰਥ ਗਈਆਂ।south africa beat india
