ਕੋਰੋਨਾ ਕਾਰਨ ਮੂਸੀਬਤ ਵਿੱਚ ਫਸੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਮਦਦ ਕਰਨ ਵਾਲੇ ਸੋਨੂ ਸੂਦ ਹੁਣ ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਇੱਕ ਵਾਰ ਫਿਰ ਤੋਂ ਮਸੀਹਾ ਬਣ ਰਹੇ ਹਨ। ਹੁਣ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਵੀ ਯੂਕਰੇਨ ‘ਚ ਫਸੇ ਵਿਦਿਆਰਥੀਆਂ ਲਈ ਆਪਣਾ ਹੱਥ ਵਧਾਇਆ ਹੈ। ਸੋਸ਼ਲ ਮੀਡੀਆ ‘ਤੇ ਕਈ ਵਿਦਿਆਰਥੀਆਂ ਦੇ ਵੀਡੀਓ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸੋਨੂੰ ਸੂਦ ਤੇ ਉਨ੍ਹਾਂ ਦੀ ਸੰਸਥਾ ਨੇ ਯੂਕਰੇਨ ਵਿਚ ਉਨ੍ਹਾਂ ਤੱਕ ਮਦਦ ਪਹੁੰਚਾਈ। ਵੀਰਵਾਰ ਨੂੰ ਕਾਂਗਰਸ ਦੇ ਨੇਤਾ ਨੇ ਮੱਧ ਪ੍ਰਦੇਸ਼ ਦੀ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਉਹ ਦਾਅਵਾ ਕਰ ਰਹੀ ਸੀ ਕਿ ਉਹ ਯੂਕਰੇਨ ਵਿਚ ਫਸੀ ਸੀ ਤੇ ਸੋਨੂੰ ਸੂਦ ਦੀ ਮਦਦ ਨਾਲ ਉਥੋਂ ਨਿਕਲ ਸਕੀ ਹੈ। ਵੀਡੀਓ ਵਿਚ ਉਹ ਮਹਿਲਾ ਸੋਨੂੰ ਸੂਦ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਅਜੇ ਸਿੰਘ ਨੇ ਸ਼ੇਅਰ ਕੀਤਾ ਹੈ।
ਵੀਡੀਓ ਵਿਚ ਮਹਿਲਾ ਜੋ ਬੋਲ ਰਹੀ ਹੈ ਉਹ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਵੀਡੀਓ ਵਿਚ ਉਸ ਨੇ ਕਿਹਾ ਕਿ ਮੈਂ ਸ੍ਰਿਸ਼ਟੀ ਸਿੰਘ ਹਾਂ। ਹੁਣ ਅਸੀਂ ਇੱਕ ਟ੍ਰੇਨ ਵਿਚ ਸਵਾਰ ਹੋਏ ਹਾਂ। ਸੋਨੂੰ ਸੂਦ ਦੀ ਟੀਮ ਨੇ ਸਾਡੀ ਕਾਫੀ ਮਦਦ ਕੀਤੀ ਹੈ। ਸੋਨੂੰ ਸੂਦ ਦੀ ਟੀਮ ਨੇ ਹਰ ਪਲ ਸਾਨੂੰ ਗਾਈਡ ਕੀਤਾ ਹੈ। ਇੱਕ ਹੋਰ ਭਾਰਤੀ ਵਿਦਿਆਰਥੀ ਨੇ ਕਿਹਾ ਕਿ ਮੈਂ ਸੈਣੀ ਬਾਰਡਰ ਤੋਂ ਪੋਲੈਂਡ ਹੁੰਦੇ ਹੋਏ ਭਾਰਤ ਪੁੱਜਾ ਹਾਂ ਤੇ ਇਸ ਲਈ ਸੋਨੂੰ ਜੀ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਉਨ੍ਹਾਂ ਦੀ ਮਦਦ ਨਾਲ ਹੀ ਮੈਂ ਭਾਰਤ ਪਹੁੰਚਿਆ ਹਾਂ।