ਟੀਵੀ ਇੰਡਸਟਰੀ ਦਾ ਸਭ ਤੋਂ ਚਰਚਿਤ ਰਿਐਲਿਟੀ ਸ਼ੋਅ ਰੋਡੀਜ਼ ਆਪਣੇ ਰੋਮਾਂਚ ਅਤੇ ਟਵਿਸਟਾਂ ਕਾਰਨ ਪ੍ਰਸ਼ੰਸਕਾਂ ਵਿੱਚ ਕਾਫੀ ਸੁਰਖੀਆਂ ਬਟੋਰਦਾ ਹੈ। ਹੁਣ ਸ਼ੋਅ ਨਾਲ ਜੁੜੀ ਦਿਲਚਸਪ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਸੋਨੂੰ ਸੂਦ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਅਨੁਸਾਰ ਸ਼ੋਅ ਬਾਰੇ ਆਪਣਾ ਉਤਸਾਹ ਜ਼ਾਹਿਰ ਕਰਦੇ ਹੋਏ, ਅਦਾਕਾਰ ਨੇ ਕਿਹਾ, “ਮੈਂ ਰੋਡੀਜ਼ ਦੀ ਸ਼ੂਟਿੰਗ ਸ਼ੁਰੂ ਕਰਕੇ ਬਹੁਤ ਖੁਸ਼ ਹਾਂ। ਇਹ ਇੱਕ ਰਿਐਲਿਟੀ ਸ਼ੋਅ ਹੈ ਜਿਸ ਨਾਲ ਮੈਂ ਕਈ ਸਾਲਾਂ ਤੋਂ ਬਹੁਤ ਨੇੜਿਓਂ ਜੁੜਿਆ ਹੋਇਆ ਹਾਂ ਅਤੇ ਹੁਣ ਮੈਂ ਆਪਣੇ ਚੈਨਲ ਨੂੰ ਸ਼ੋਅ ਵਿੱਚ ਸ਼ਾਮਿਲ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਯਕੀਨ ਹੈ ਕਿ ਇਹ ਇੱਕ ਸ਼ਾਨਦਾਰ ਯਾਤਰਾ ਹੋਣ ਜਾ ਰਹੀ ਹੈ ਅਤੇ ਇਸ ਵਰਗਾ ਕੁੱਝ ਨਹੀਂ ਹੋਵੇਗਾ।”
