ਕੁੱਝ ਦਿਨ ਪਹਿਲਾ ਇਨਕਮ ਟੈਕਸ ਟੀਮ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ਅਤੇ ਦਫਤਰ ‘ਚ ਛਾਪੇਮਾਰੀ ਕੀਤੀ ਸੀ। ਵਿਭਾਗ ਨੇ ਉਨ੍ਹਾਂ ਦੇ 28 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਟੀਮ ਨੇ ਕਿਹਾ ਹੈ ਕਿ, ਜਾਂਚ ਵਿੱਚ ਸੂਦ ਦੇ 20 ਕਰੋੜ ਦੀ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਆਈਟੀ ਨੂੰ 1 ਕਰੋੜ 8 ਲੱਖ ਰੁਪਏ ਦੀ ਨਕਦੀ ਮਿਲੀ ਹੈ ਅਤੇ 11 ਲਾਕਰਾਂ ਬਾਰੇ ਜਾਣਕਾਰੀ ਮਿਲੀ ਹੈ। ਉੱਥੇ ਹੀ ਸੋਨੂੰ ਸੂਦ ਨੇ ਆਪਣੇ ਆਪ ਨੂੰ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਦੱਸਿਆ ਹੈ।
ਸੋਨੂੰ ਨੇ ਇਹ ਵੀ ਕਿਹਾ ਕਿ, ਉਸ ਨੂੰ ਦੋ ਪਾਰਟੀਆਂ ਨੇ ਰਾਜ ਸਭਾ ਮੈਂਬਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਹ ਰਾਜਨੀਤੀ ਵਿੱਚ ਆਉਣ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਸੂਦ ਨੇ ਅੱਗੇ ਕਿਹਾ ਕਿ, ‘ਆਈਟੀ ਟੀਮ ਨੇ ਜੋ ਵੀ ਦਸਤਾਵੇਜ਼, ਵੇਰਵੇ ਮੰਗੇ ਸਨ, ਮੈਂ ਉਨ੍ਹਾਂ ਨੂੰ ਦੇ ਦਿੱਤੇ। ਟੀਮ ਨੇ ਜੋ ਵੀ ਪ੍ਰਸ਼ਨ ਪੁੱਛਿਆ, ਮੈਂ ਸਾਰੇ ਜਵਾਬ ਦਿੱਤੇ। ਟੀਮ ਨੇ ਆਪਣਾ ਕੰਮ ਕੀਤਾ, ਮੈਂ ਆਪਣਾ ਕੀਤਾ। ਮੈਂ ਆਪਣਾ ਫਰਜ਼ ਨਿਭਾਇਆ। ਮੈਂ ਅਜੇ ਵੀ ਦਸਤਾਵੇਜ਼ ਦੇ ਰਿਹਾ ਹਾਂ … ਇਹ ਪ੍ਰਕਿਰਿਆ ਦਾ ਹਿੱਸਾ ਹੈ।