ਪਿਛਲੇ ਲੌਕਡਾਊਨ ਤੋਂ ਸੋਨੂੰ ਸੂਦ ਨੂੰ ਮਸੀਹਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਲੌਕਡਾਊਨ ਦੌਰਾਨ ਲੋੜਵੰਦ ਲੋਕਾਂ ਦੀ ਕਾਫੀ ਮਦਦ ਕੀਤੀ ਸੀ। ਕਈ ਮਜ਼ਦੂਰਾਂ ਨੂੰ ਘਰ ਪਹੁੰਚਾਇਆ ਸੀ, ਕੁੱਝ ਦਾ ਇਲਾਜ ਕਰਵਾਇਆ ਤੇ ਕਈਆਂ ਦੇ ਬੱਚਿਆਂ ਦਾ ਦਾਖ਼ਲਾ ਕਰਵਾਇਆ। ਉਸ ਸਮੇਂ ਤੋਂ ਸੋਨੂੰ ਨੂੰ ਮਸੀਹਾ ਕਿਹਾ ਜਾਂਦਾ ਹੈ। ਇਸ ਦੌਰਾਨ ਹੁਣ ਸੋਨੂੰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸੋਨੂੰ ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ।
Every Life Counts 🙏@SonuSood pic.twitter.com/veu5M6fcqU
— Sood Charity Foundation (@SoodFoundation) February 9, 2022
ਦਰਅਸਲ, ਰਾਤ ਨੂੰ 2 ਵਾਹਨ ਆਪਸ ਵਿੱਚ ਟਕਰਾ ਗਏ। ਉਸ ਸਮੇਂ ਡਰਾਈਵਰ ਕਾਰ ‘ਚ ਫਸ ਗਿਆ ਸੀ, ਜਿਸ ਦੀ ਸੋਨੂੰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਦਦ ਕੀਤੀ। ਉਹ ਦੇਖਦੇ ਹਨ ਕਿ ਕਿਹੜੀ ਵਾਰੀ ਖੁੱਲ੍ਹੀ ਹੈ ਅਤੇ ਫਿਰ ਸੋਨੂੰ ਆਖਰਕਾਰ ਟਾਕੀ ਖੋਲ੍ਹਦੇ ਹਨ ਅਤੇ ਵਿਅਕਤੀ ਨੂੰ ਬਾਹਰ ਕੱਢ ਦੇ ਹਨ। ਫਿਰ ਉਹ ਵਿਅਕਤੀ ਨੂੰ ਕਿਸੇ ਹੋਰ ਗੱਡੀ ਦੀ ਪਿਛਲੀ ਸੀਟ ‘ਤੇ ਬਿਠਾ ਕੇ ਹਸਪਤਾਲ ਲੈ ਜਾਂਦੇ ਹਨ।
ਇਸ ਤੋਂ ਬਾਅਦ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ ਜੋ ਹਸਪਤਾਲ ਦੀਆਂ ਹਨ ਜਿੱਥੇ ਇਕ ਵਿਅਕਤੀ ਸਟਰੈਚਰ ‘ਤੇ ਲੇਟਿਆ ਹੋਇਆ ਹੈ। ਵੀਡੀਓ ‘ਚ ਸੋਨੂੰ ਵੀ ਨਜ਼ਰ ਆ ਰਹੇ ਹਨ ਅਤੇ ਕਿਸੇ ਜਾਣਕਾਰੀ ਦੀ ਉਡੀਕ ਕਰ ਰਹੇ ਹਨ। ਇਸ ਤੋਂ ਬਾਅਦ ਇਕ ਔਰਤ ਆ ਕੇ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਵਿਅਕਤੀ ਠੀਕ ਹੈ।
ਸੋਨੂੰ ਸੂਦ ਫਾਊਂਡੇਸ਼ਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਹਰ ਜ਼ਿੰਦਗੀ ਕੀਮਤੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਸੋਨੂੰ ਦੀ ਤਾਰੀਫ ਕਰ ਰਹੇ ਹਨ। ਹਰ ਕੋਈ ਕਹਿ ਰਿਹਾ ਹੈ ਕਿ ਸੋਨੂੰ ਵਰਗਾ ਕੋਈ ਨਹੀਂ ਹੈ। ਸਾਡੀ ਪ੍ਰਾਰਥਨਾ ਹਮੇਸ਼ਾ ਤੁਹਾਡੇ ਲਈ ਹੈ। ਪ੍ਰਮਾਤਮਾ ਤੁਹਾਡੇ ਉੱਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ।