ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਲੋੜਵੰਦ ਲੋਕਾਂ ਦੀ ਮਦਦ ਕਰਨ ਕਾਰਨ ਅਕਸਰ ਮੀਡੀਆ ਦੀਆਂ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਉਨ੍ਹਾਂ ਨੂੰ ਹਰ ਰੋਜ਼ ਹਜ਼ਾਰਾਂ ਲੋਕਾਂ ਵੱਲੋ ਮਦਦ ਲਈ ਬੇਨਤੀਆਂ ਆਉਂਦੀਆਂ ਹਨ। ਸੋਨੂੰ ਸੂਦ ਲੋਕਾਂ ਦੀਆਂ ਬੇਨਤੀਆਂ ਵੱਲ ਧਿਆਨ ਦਿੰਦੇ ਹਨ ਅਤੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਦੇ ਹਨ। ਹਾਲਾਂਕਿ, ਕਈ ਵਾਰੀ ਅਦਾਕਾਰ ਕੋਲ ਅਜਿਹੀ ਡਿਮਾਂਡ ਵੀ ਆਉਂਦੀ ਹੈ, ਜਿਸ ਕਾਰਨ ਉਹ ਸੋਚ ਵਿੱਚ ਪੈ ਜਾਂਦੇ ਹਨ। ਪਰ ਜਵਾਬ ਦੇਣ ਤੋਂ ਪਿੱਛੇ ਨਹੀਂ ਹੱਟਦੇ। ਹਾਲ ਹੀ ਵਿੱਚ ਇੱਕ ਵਿਅਕਤੀ ਨੇ ਸੋਨੂੰ ਸੂਦ ਨੂੰ ਟੈਗ ਕਰਕੇ ਇੱਕ ਅਜੀਬ ਮੰਗ ਕੀਤੀ। ਦਰਅਸਲ, ਆਦਮੀ ਨੇ ਆਪਣੀ ਪ੍ਰੇਮਿਕਾ ਲਈ ਅਦਾਕਾਰ ਤੋਂ ਆਈਫੋਨ ਦੀ ਮੰਗ ਕੀਤੀ। ਸੋਨੂੰ ਸੂਦ ਨੇ ਵਿਅਕਤੀ ਦੇ ਟਵੀਟ ‘ਤੇ ਮਜਾਕੀਆ ਜਵਾਬ ਦਿੱਤਾ ਜੋ ਹੁਣ ਕਾਫੀ ਵਾਇਰਲ ਵੀ ਹੋ ਰਿਹਾ ਹੈ।
ਸੋਨੂੰ ਸੂਦ ਨੇ ਪਿਛਲੇ ਦਿਨੀਂ ਇੱਕ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ ਕਿ ਜੇ ਕੋਈ ਹੋਰ ਸੇਵਾ ਹੈ ਤਾਂ ਦੱਸੋ। ਉਸੇ ਟਵੀਟ ‘ਤੇ ਇੱਕ ਵਿਅਕਤੀ ਨੇ ਲਿਖਿਆ: “ਭਰਾ ਮੇਰੀ ਸਹੇਲੀ ਆਈਫੋਨ ਮੰਗ ਰਹੀ ਹੈ, ਉਸ ਦਾ ਕੁੱਝ ਹੋ ਸਕਦਾ ਹੈ?” ਵਿਅਕਤੀ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਅਦਾਕਾਰ ਨੇ ਲਿਖਿਆ: “ਉਸ ਦਾ ਤਾਂ ਪਤਾ ਨਹੀਂ, ਜੇ ਆਈਫੋਨ ਦਿੱਤਾ, ਤਾਂ ਤੇਰਾ ਕੁੱਝ ਵੀ ਨਹੀਂ ਬਚੇਗਾ।” ਸੋਨੂੰ ਨੇ ਇਸ ਨਾਲ ਹਾਸੇ ਭਰੇ ਇਮੋਜੀ ਵੀ ਸਾਂਝੇ ਕੀਤੇ। ਸੋਨੂੰ ਸੂਦ ਦੇ ਇਸ ਟਵੀਟ ‘ਤੇ ਕਾਫੀ ਪ੍ਰਤੀਕਰਮ ਵੀ ਆ ਰਹੇ ਹਨ। ਸੋਨੂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਪੜ੍ਹਿਆ ਜਾ ਰਿਹਾ ਹੈ।