ਅਦਾਕਾਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਅਸਲ ‘ਚ ਅਸਲੀ ਹੀਰੋ ਉਹੀ ਹੁੰਦਾ ਹੈ ਜੋ ਅਸਲ ਜ਼ਿੰਦਗੀ ‘ਚ ਹੀਰੋ ਵਾਂਗ ਦਿਖਾਈ ਦਿੰਦਾ ਹੈ। ਸੋਨੂੰ ਸੂਦ ਕੋਰੋਨਾ ਦੇ ਦੌਰ ‘ਚ ਕਈਆਂ ਲਈ ਮਸੀਹਾ ਸਾਬਿਤ ਹੋਏ ਸੀ ਅਤੇ ਉਨ੍ਹਾਂ ਦੀ ਮਦਦ ਦਾ ਕਾਫਲਾ ਅਜੇ ਵੀ ਜਾਰੀ ਹੈ। ਅਭਿਨੇਤਾ ਨੇ ਇਸ ਵਾਰ ਥਾਈਲੈਂਡ ਵਿੱਚ ਫਸੇ ਇੱਕ ਭਾਰਤੀ ਦੀ ਦੇਸ਼ ਵਾਪਸੀ ਵਿੱਚ ਮਦਦ ਕਰਕੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਆਓ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।
हिंदुस्तानी भाई हो हमारे
वापिस हिंदुस्तान तो लाना ही था 🇮🇳 https://t.co/m13q0IC9oz— sonu sood (@SonuSood) June 14, 2022
ਸੋਨੂੰ ਸੂਦ ਨੇ ਸਾਹਿਲ ਖਾਨ ਨਾਂ ਦੇ ਵਿਅਕਤੀ ਦੀ ਮਦਦ ਕੀਤੀ ਹੈ। ਸਾਹਿਲ ਨੇ 11 ਜੂਨ ਨੂੰ ਟਵੀਟ ਕਰਕੇ ਸੋਨੂੰ ਤੋਂ ਮਦਦ ਮੰਗੀ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਅਦਾਕਾਰ ਨੇ ਸਾਹਿਲ ਨੂੰ ਜਹਾਜ਼ ਦੀ ਟਿਕਟ ਭੇਜ ਦਿੱਤੀ। ਦੋ ਦਿਨਾਂ ਬਾਅਦ ਸਾਹਿਲ ਆਪਣੇ ਦੇਸ਼ ਭਾਰਤ ਪਹੁੰਚ ਗਿਆ। ਸੋਨੂੰ ਅਤੇ ਉਨ੍ਹਾਂ ਦੀ ਟੀਮ ਬਹੁਤ ਸਰਗਰਮੀ ਨਾਲ ਕੰਮ ਕਰਦੀ ਹੈ। ਸਾਹਿਲ ਨੇ ਇੱਕ ਵੀਡੀਓ ਸ਼ੇਅਰ ਕਰਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ। ਸਾਹਿਲ ਨੇ ਕਿਹਾ, ”ਆਖਿਰ ਭਾਰਤ ਪਹੁੰਚ ਗਿਆ। ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਮੈਂ ਹਮੇਸ਼ਾ ਤੁਹਾਡੀ ਸਫਲਤਾ ਲਈ ਪ੍ਰਾਰਥਨਾ ਕਰਾਂਗਾ। ਜੋ ਤੁਸੀ ਮੇਰੇ ਲਈ ਕੀਤਾ, ਅੱਜ ਕੱਲ੍ਹ ਕੋਈ ਕਿਸੇ ਲਈ ਨਹੀਂ ਕਰਦਾ।” ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹੁਣ ਇੱਕ ਬਹੁਤ ਹੀ ਪਿਆਰਾ ਸੁਨੇਹਾ ਦਿੱਤਾ ਹੈ। ਸੋਨੂੰ ਨੇ ਕਿਹਾ, ‘ਹਿੰਦੁਸਤਾਨੀ ਭਰਾ ਹੋ ਸਾਡੇ, ਭਾਰਤ ਤਾਂ ਵਾਪਸ ਲਿਆਉਣਾ ਹੀ ਸੀ।’