ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਖਿਰਕਾਰ ਉਹ ਪਲ ਆ ਗਿਆ ਹੈ, ਜਿਸ ਦਾ ਉਹ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੀ ਹੋਵੇਗੀ। ਅਨਿਲ ਕਪੂਰ ਦੇ ਘਰ ਅੱਜ ਯਕੀਨੀ ਤੌਰ ‘ਤੇ ਜਸ਼ਨ ਦਾ ਮਹੌਲ ਹੋਵੇਗਾ ਕਿਉਂਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਘਰ ਕਿਲਕਾਰੀਆਂ ਗੂੰਜੀਆਂ ਹਨ।
ਜੀ ਹਾਂ, ਤੁਸੀਂ ਠੀਕ ਪੜ੍ਹਿਆ, ਸੋਨਮ ਕਪੂਰ ਮਾਂ ਬਣ ਗਈ ਹੈ। ਸੋਨਮ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜ਼ਾਹਿਰ ਹੈ ਕਿ ਇਸ ਖਬਰ ਤੋਂ ਆਹੂਜਾ ਪਰਿਵਾਰ ਅਤੇ ਕਪੂਰ ਪਰਿਵਾਰ ਕਾਫੀ ਖੁਸ਼ ਹਨ। ਦੱਸਿਆ ਜਾ ਰਿਹਾ ਹੈ ਕਿ ਮਾਂ-ਬੇਟਾ ਦੋਵੇਂ ਤੰਦਰੁਸਤ ਹਨ। ਬਾਲੀਵੁੱਡ ਅਦਾਕਾਰਾ ਅਤੇ ਆਲੀਆ ਭੱਟ ਦੀ ਸੱਸ ਨੀਤੂ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਸੋਨਮ-ਆਨੰਦ ਨੂੰ ਵਧਾਈ ਦਿੱਤੀ ਹੈ।
ਨੀਤੂ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਲਵ ਕਾਰਡ ਸ਼ੇਅਰ ਕੀਤਾ ਹੈ, ਜਿਸ ‘ਤੇ ਲਿਖਿਆ ਹੈ, 20.08.2022 ਅਸੀਂ ਇਕ ਖੂਬਸੂਰਤ ਲੜਕੇ ਦਾ ਸਵਾਗਤ ਕੀਤਾ ਹੈ। ਇਸ ਯਾਤਰਾ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਡਾਕਟਰਾਂ, ਨਰਸਾਂ, ਦੋਸਤਾਂ ਅਤੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਇਹ ਸਿਰਫ਼ ਸ਼ੁਰੂਆਤ ਹੈ, ਪਰ ਅਸੀਂ ਜਾਣਦੇ ਹਾਂ ਕਿ ਹੁਣ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਸੋਨਮ ਅਤੇ ਆਨੰਦ। ਅਨਿਲ ਕਪੂਰ ਅਤੇ ਸੁਨੀਤਾ ਕਪੂਰ ਨੂੰ ਵਧਾਈਆਂ। ਤੁਹਾਨੂੰ ਦੱਸ ਦੇਈਏ ਕਿ ਸੋਨਮ ਅਤੇ ਆਨੰਦ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ। ਦੋਵਾਂ ਦਾ ਵਿਆਹ 2018 ‘ਚ ਹੋਇਆ ਸੀ। ਅਦਾਕਾਰਾ ਵਿਆਹ ਦੇ 4 ਸਾਲ ਬਾਅਦ ਮਾਂ ਬਣ ਗਈ ਹੈ। 21 ਮਾਰਚ ਨੂੰ ਸੋਨਮ ਨੇ ਆਨੰਦ ਆਹੂਜਾ ਨਾਲ ਫੋਟੋ ਸ਼ੇਅਰ ਕਰਕੇ ਸਾਰਿਆਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਕਿ ਉਹ ਮਾਂ ਬਣਨ ਜਾ ਰਹੀ ਹੈ।