ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰੇਹੜੀ ਰਹਿੰਦੀ ਹੈ। ਇਸ ਦੌਰਾਨ ਹਾਲ ਹੀ ‘ਚ ਸੋਨਮ ਬਾਜਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਪੁਆੜਾ’ ਦੀਆਂ ਕੁੱਝ ਝਲਕਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੱਲੋ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਵੀ ਨਜ਼ਰ ਆ ਰਹੇ ਹਨ।
View this post on Instagram
ਦੱਸ ਦਈਏ ਐਮੀ ਵਿਰਕ ਫ਼ਿਲਮ ‘ਪੁਆੜਾ’ ‘ਚ ਸੋਨਮ ਬਾਜਵਾ ਨਾਲ ਲੀਡ ਰੋਲ ‘ਚ ਨਜ਼ਰ ਆਉਣਗੇ। ਸੋਨਮ ਬਾਜਵਾ ਵਲੋਂ ਸ਼ੇਅਰ ਕੀਤੀ ਤਸਵੀਰ ‘ਚ ਦੋਵੇਂ ਇੱਕ-ਦੂਜੇ ਨੂੰ ਰੋਮਾਂਟਿਕ ਲੁੱਕ ‘ਚ ਵੇਖਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਸੋਨਮ ਨੇ ਲਾਲ ਜੈਪੁਰੀ ਦੁਪੱਟਾ ਲਿਆ ਹੈ। ਇਸ ਦੇ ਨਾਲ ਉਸ ਨੇ ਪੀਲੇ ਰੰਗ ਦਾ ਸਲਵਾਰ ਸੂਟ ਪਾਇਆ ਹੈ ਅਤੇ ਐਮੀ ਵਿਰਕ ਲਾਲ ਪੱਗ ਨਾਲ ਹਰੇ ਰੰਗ ਦੇ ਕੁੜਤੇ ਪਜ਼ਾਮੇ ‘ਚ ਸਿੰਪਲ ਡੈਸ਼ਿੰਗ ਲੱਗ ਰਹੇ ਹਨ। ਦੋਵਾਂ ਦੀ ਲੁੱਕ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਹਮੇਸ਼ਾਂ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਛਾਈ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ‘ਚ ਉਤਸ਼ਾਹ ਵਧਾਉਂਦੀ ਹੈ। ਇਸ ਵਾਰ ਵੀ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ‘ਚ ਹਨ। ਫ਼ਿਲਮ ਬਾਰੇ ਗੱਲ ਕਰੀਏ ਤਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਰੋਮਾਂਟਿਕ-ਕਾਮੇਡੀ ‘ਪੁਆੜਾ’ 12 ਅਗਸਤ ਨੂੰ ਵਿਸ਼ਵਵਿਆਪੀ ਤੌਰ ‘ਤੇ ਥੀਏਟਰ ‘ਚ ਰਿਲੀਜ਼ ਹੋਣ ਵਾਲੀ ਹੈ।