ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਸੋਨਮ ਦੀ ਐਕਟਿੰਗ ਦੇ ਪ੍ਰਸ਼ੰਸਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸੋਨਮ ਬਾਜਵਾ ਦੀ ਅਗਲੀ ਫਿਲਮ ਗੋਡੇ ਗੋਡੇ ਚਾਅ ਹੈ, ਜਿਸ ਦੀ ਪ੍ਰਮੋਸ਼ਨ ਲਈ ਅਦਾਕਾਰਾ ਕਾਫੀ ਰੁੱਝੀ ਹੋਈ ਹੈ। ਸੋਨਮ ਬਾਜਵਾ ਨੇ ਤੇਲਗੂ ਅਤੇ ਤਾਮਿਲ ਇੰਡਸਟਰੀਜ਼ ਵਿੱਚ ਵੀ ਕੰਮ ਕੀਤਾ ਹੈ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਸੋਨਮ ਬਾਜਵਾ ਨੇ ਅਨੰਨਿਆ ਪਾਂਡੇ ਅਤੇ ਸਾਰਾ ਅਲੀ ਖਾਨ ਬਾਰੇ ਕਿਹਾ ਕਿ ਮੈਂ ਕਰਨ ਜੌਹਰ ਦੇ ਘਰ ਜਾ ਕੇ ਉਨ੍ਹਾਂ ਨਾਲ ਆਡੀਸ਼ਨ ਬਾਰੇ ਗੱਲ ਕਰ ਸਕਦੀ ਹਾਂ।
ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਸੋਨਮ ਨੇ ਕਿਹਾ ਕਿ ਸਾਰਾ ਅਲੀ ਖਾਨ ਅਤੇ ਅਨਨਿਆ ਪਾਂਡੇ ਕੋਲ ਅਜਿਹਾ ਮੌਕਾ ਹੈ, ਜਿਸ ਨੂੰ ਉਹ ਵੀ ਹਾਸਿਲ ਕਰਨਾ ਚਾਹੁੰਦੀ ਹੈ। ਇੱਕ ਇੰਟਰਵਿਊ ਦੌਰਾਨ ਜਦੋਂ ਸੋਨਮ ਬਾਜਵਾ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੇ ਸਾਰਾ ਅਲੀ ਖਾਨ ਅਤੇ ਅਨਨਿਆ ਪਾਂਡੇ ਤੋਂ ਕੁਝ ਚੋਰੀ ਕਰਨਾ ਹੈ ਤਾਂ ਉਹ ਕੀ ਚੋਰੀ ਕਰਨਾ ਚਾਹੁਣਗੇ। ਇਸ ਸਵਾਲ ਦੇ ਜਵਾਬ ‘ਚ ਸੋਨਮ ਬਾਜਵਾ ਨੇ ਪਹਿਲਾਂ ਤਾਂ ਕੁਝ ਨਹੀਂ ਕਿਹਾ। ਬਾਅਦ ‘ਚ ਕਰਨ ਜੌਹਰ ਦਾ ਜ਼ਿਕਰ ਕਰਦੇ ਹੋਏ ਸੋਨਮ ਨੇ ਕਿਹਾ ਕਿ ਮੈਂ ਕਰਨ ਜੌਹਰ ਦੇ ਘਰ ਜਾ ਕੇ ਆਡੀਸ਼ਨ ਦੇ ਸਕਦੀ ਹਾਂ, ਇਨ੍ਹਾਂ ਗੱਲਾਂ ‘ਤੇ ਚਰਚਾ ਕਰ ਸਕਦੀ ਹਾਂ। ਇਸ ਤੋਂ ਇਲਾਵਾ ਸੋਨਮ ਬਾਜਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਵੀ ਅਜਿਹਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਅਜਿਹਾ ਕਰਨਾ ਪਸੰਦ ਕਰੇਗੀ।