ਮੈਕਸੀਕੋ ‘ਚ ਸੋਮਵਾਰ ਸਵੇਰੇ 11 ਵਜੇ (ਭਾਰਤੀ ਸਮੇਂ ਮੁਤਾਬਕ ਸੋਮਵਾਰ ਰਾਤ ਕਰੀਬ 10 ਵਜੇ) ਸੂਰਜ ਗ੍ਰਹਿਣ ਸ਼ੁਰੂ ਹੋਇਆ। ਗ੍ਰਹਿਣ ਸਭ ਤੋਂ ਪਹਿਲਾਂ ਮੈਕਸੀਕੋ ਵਿੱਚ 603 ਕਿਲੋਮੀਟਰ ਵਿੱਚ ਫੈਲੇ ਇਸਲਾ ਸੋਕੋਰੋ ਟਾਪੂ ਵਿੱਚ ਦਾਖਲ ਹੋਇਆ। ਉਥੇ ਪੂਰਾ ਹਨੇਰਾ ਹੋ ਗਿਆ ਸੀ। ਇਸ ਤੋਂ ਬਾਅਦ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅਮਰੀਕਾ ਦੇ ਰਸਤੇ ਕੈਨੇਡਾ ਪਹੁੰਚਿਆ। ਇਸ ਦੇ ਨਾਲ ਹੀ 54 ਦੇਸ਼ਾਂ ਵਿੱਚ ਅੰਸ਼ਕ ਸੂਰਜ ਗ੍ਰਹਿਣ ਲੱਗਿਆ। ਸੋਮਵਾਰ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਕੋਈ ਅਸਰ ਭਾਰਤ ‘ਚ ਨਜ਼ਰ ਨਹੀਂ ਆਇਆ ਕਿਉਂਕਿ ਗ੍ਰਹਿਣ ਸ਼ੁਰੂ ਹੋਣ ਮੌਕੇ ਇੱਥੇ ਰਾਤ ਸੀ।
ਇਸ ਦੇ ਨਾਲ ਹੀ ਮੈਕਸੀਕੋ ਸਮੇਤ ਕਈ ਥਾਵਾਂ ਤੋਂ ਲੋਕ ਸੂਰਜ ਗ੍ਰਹਿਣ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਸੂਰਜ ਲੱਗਿਆ ਗ੍ਰਹਿਣ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।
Take it all in.
We're getting our first views of the 2024 total solar #eclipse as its shadow makes landfall in Mazatlán, Mexico. pic.twitter.com/FdAACmQGkm
— NASA (@NASA) April 8, 2024