ਸ਼ਨੀਵਾਰ ਸ਼ਾਮ ਨੂੰ ਕ੍ਰਾਈਸਟਚਰਚ ਦੇ ਲਿਨਵੁੱਡ ਵਿੱਚ ਇੱਕ ਵੱਡੇ ਸ਼ੈੱਡ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਦੌਰਾਨ ਸ਼ੈੱਡ ਦੇ ਉੱਪਰ ਧੂੰਆਂ ਹੀ ਧੂੰਆਂ ਦਿੱਖ ਰਿਹਾ ਸੀ ਜਿਸ ਨਾਲ ਆਸ-ਪਾਸ ਦੇ ਘਰਾਂ ਵਾਲਿਆਂ ਦੀ ਵੀ ਚਿੰਤਾ ਵੱਧ ਗਈ ਸੀ। ਫਾਇਰ ਐਂਡ ਐਮਰਜੈਂਸੀ (FENZ) ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 4.40 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ। FENZ ਨੇ ਸ਼ੁਰੂ ਵਿੱਚ ਦੋ ਅਮਲੇ ਨੂੰ ਭੇਜਿਆ ਸੀ, ਪਰ ਅੱਗ ਦੇ ਘਰਾਂ ਦੇ ਨੇੜੇ ਹੋਣ ਕਾਰਨ ਦੋ ਹੋਰ ਫਾਇਰਟਰੱਕ ਤਾਇਨਾਤ ਕੀਤੇ ਗਏ ਸਨ। ਬੁਲਾਰੇ ਨੇ ਦੱਸਿਆ ਕਿ ਹੁਣ ਸ਼ੈੱਡ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਕਿਸੇ ਦੇ ਕੋਈ ਸੱਟ ਲੱਗਣ ਦੀ ਰਿਪੋਰਟ ਨਹੀਂ ਹੈ।