ਕ੍ਰਿਸਮਸ ਵਾਲੇ ਦਿਨ ਆਕਲੈਂਡ ਦੇ ਇੱਕ ਪਰਿਵਾਰ ਨਾਲ ਵੱਡੀ ਘਟਨਾ ਵਾਪਰੀ ਹੈ। ਦਰਅਸਲ ਦੁਪਹਿਰ ਵੇਲੇ ਲਿਨਫੀਲਡ ਦੇ ਆਕਲੈਂਡ ਉਪਨਗਰ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਸੀ।ਜਿਸ ਮਗਰੋਂ ਅੱਗ ਨਾਲ ਨਜਿੱਠਣ ਵਿੱਚ ਮਦਦ ਲਈ ਪੰਜ ਫਾਇਰ ਟਰੱਕ ਮੌਕੇ ‘ਤੇ ਬੁਲਾਏ ਗਏ ਸਨ। ਰਿਪੋਰਟਾਂ ਦੇ ਅਨੁਸਾਰ, ਲਗਭਗ 20 ਫਾਇਰਫਾਈਟਰਾਂ ਨੂੰ ਮੋਕੇ ‘ਤੇ ਬੁਲਾਇਆ ਗਿਆ ਸੀ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਬਾਰੇ ਕਈ ਕਾਲਾਂ ਆਈਆਂ ਸਨ। FENZ ਨੇ ਕਿਹਾ ਕਿ ਅੱਗ ‘ਤੇ ਕਾਫ਼ੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ ਗਿਆ ਸੀ। ਘਰ ਦੇ ਮਾਲਕ ਦੀ ਧੀ ਨੇ ਫੇਸਬੁੱਕ ‘ਤੇ ਕਿਹਾ ਕਿ ਕ੍ਰਿਸਮਿਸ ਦਿਵਸ ਦੇ ਬਲੇਜ਼ ਤੋਂ ਬਾਅਦ ਪਰਿਵਾਰ ” ਠੀਕ ਹੈ”। ਅਸੀਂ ਸਾਰੇ ਸੁਰੱਖਿਅਤ ਹਾਂ। ਅੱਗ ਲੱਗਣ ਮਗਰੋਂ ਸਾਰੇ ਤੇਜ਼ੀ ਨਾਲ ਬਾਹਰ ਆ ਗਏ ਸੀ।” ਇਹ ਮਾਮਲਾ ਮਤਾਕਾਨਾ ਵਿੱਚ ਅੱਗ ਲੱਗਣ ਕਾਰਨ 37 ਹੈਕਟੇਅਰ ਸਕਰੱਬ ਅਤੇ ਪਾਈਨ ਸਲੈਸ਼ ਦੇ ਸੜਨ ਤੋਂ ਬਾਅਦ ਆਇਆ ਹੈ।