ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਇਕ ਅਹਿਮ ਖਬਰ ਹੈ। ਇੰਟਰਨੈੱਟ ਦੀ ਦੁਨੀਆ ‘ਚ ਜਿੱਥੇ ਇਕ ਪਾਸੇ ਜਾਣਕਾਰੀ ਦਾ ਭੰਡਾਰ ਹੈ, ਉੱਥੇ ਹੀ ਦੂਜੇ ਪਾਸੇ ਕਈ ਖਤਰਨਾਕ ਐਪਸ ਵੀ ਹਨ। ਬਹੁਤ ਸਾਰੇ ਘੁਟਾਲੇਬਾਜ਼ ਕਮਜ਼ੋਰ ਲੋਕਾਂ ਦਾ ਫਾਇਦਾ ਚੁੱਕਣ ਲਈ ਇਹਨਾਂ ਐਪਸ ਦੀ ਵਰਤੋਂ ਕਰ ਰਹੇ ਹਨ। ਇੰਟਰਨੈੱਟ ‘ਤੇ ਕਈ ਅਜਿਹੀਆਂ ਐਪਸ ਉਪਲਬਧ ਹਨ, ਜੋ ਉਪਭੋਗਤਾਵਾਂ ਲਈ ਖਤਰਨਾਕ ਹਨ। ਦਰਅਸਲ, ਕੁਝ ਅਜਿਹੇ ਐਪਸ ਦੀ ਲਿਸਟ ਸਾਹਮਣੇ ਆਈ ਹੈ ਜੋ ਯੂਜ਼ਰਸ ਲਈ ਖਤਰਨਾਕ ਹਨ। ਆਓ ਇਨ੍ਹਾਂ ਐਪਸ ਬਾਰੇ ਵਿਸਥਾਰ ਵਿੱਚ ਜਾਣੀਏ।
ਟੈਕ-ਸਪਰਟਸ ਸਮਾਰਟਫੋਨ ਉਪਭੋਗਤਾਵਾਂ ਨੂੰ 17 ਪ੍ਰਸਿੱਧ ਫਾਈਨਾਂਸ ਐਪਸ ਨੂੰ ਡਿਲੀਟ ਕਰਨ ਲਈ ਚਿਤਾਵਨੀ ਦੇ ਰਹੇ ਹਨ ਜੋ ਮਾਲਵੇਅਰ ਨਾਲ ਸੰਕਰਮਿਤ ਪਾਏ ਗਏ ਹਨ। ਇਹ ਡਿਜੀਟਲ ਟਰੋਜਨ ਘੋੜੇ ਤੁਹਾਡੇ ਫੋਨ ਤੋਂ ਸੰਵੇਦਨਸ਼ੀਲ ਡੇਟਾ ਚੋਰੀ ਕਰਨ ਦੀ ਸਮਰੱਥਾ ਰੱਖਦੇ ਹਨ, ਜਿਵੇਂ ਕਿ ਵਿੱਤੀ ਜਾਣਕਾਰੀ। ਇੰਨਾਂ ਨੂੰ SpyLoan ਐਪਸ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਮੱਸਿਆ ਵਾਲੇ ਐਪਸ ਗੂਗਲ ਦੇ ਪਲੇ ਸਟੋਰ ਵਿੱਚ ਪ੍ਰਚਲਿਤ ਹਨ – ਅਤੇ ਕੁਝ ਐਪਲ ਦੇ ਐਪ ਸਟੋਰ ਵਿੱਚ ਵੀ ਲੱਭੇ ਗਏ ਹਨ, ਫੋਰਬਸ ਨੇ ਪਿਛਲੇ ਮਹੀਨੇ ਇਸ ਸਬੰਧੀ ਰਿਪੋਰਟ ਕੀਤੀ ਸੀ।
ਇਹ 17 ਐਪਸ ਹਨ – AA Kredit, Amor Cash,GuayabaCash,EasyCredit,Cashwow,CrediBus,FlashLoan,PréstamosCrédito,Préstamos De,Crédito-YumiCash,Go Crédito,Instantáneo Préstamo,Cartera grande,Rápido Crédito,Finupp Lending,4S Cash ਅਤੇ TrueNaira