ਸ਼ਨੀਵਾਰ ਨੂੰ Canterbury ਦੇ ਵਿੱਚ ਇੱਕ ਸਕਾਈਡਾਈਵਰ ਦੇ ਸੱਟਾਂ ਲੱਗਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ Twizel ਦੇ ਕੋਲ ਇੱਕ “ਹਾਰਡ ਲੈਂਡਿੰਗ” ਦੇ ਬਾਅਦ ਇੱਕ ਸਕਾਈਡਾਈਵਰ ਨੂੰ ਦਰਮਿਆਨੀਆਂ ਸੱਟਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸ਼ਨੀਵਾਰ ਸਵੇਰੇ ਕਰੀਬ 10.35 ਵਜੇ Tekapo-Twizel ਰੋਡ ‘ਤੇ ਘਟਨਾ ਬਾਰੇ ਦੱਸਿਆ ਗਿਆ ਸੀ।
ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਸਕਾਈਡਾਈਵਰ ਨੂੰ ਮੱਧਮ ਹਾਲਤ ਵਿੱਚ Timaru ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਜਖਮੀ ਵਿਅਕਤੀ ਦਾ ਇਲਾਜ ਕੀਤਾ ਜਾਂ ਰਿਹਾ ਹੈ।